ਵੇ ਸਾਨੂੰ ਤੇਰਿਆ ਖ੍ਯਾਲਾਂ ਨੇ ਜਗਾ ਲਿਆ
ਵੇ ਅਸੀਂ ਰਾਤ ਸਾਰੀ ਬੈਠ ਦੀਵਾ ਬਾਲਯਾ
ਵਿਚੋਂ ਬਾਰੀ ਦੇ ਵੀ ਚੰਨ ਮੱਥੇ ਲਾ ਲਿਆ
ਤੇਰੇ ਨਾਮ ਨੂੰ ਮੈ ਗੀਤਾਂ ਰਾਹੀਂ ਗਾ ਲਿਆ
ਚੀਚੀ ਉਂਗਲੀ ਚ ਤੇਰਾ ਛੱਲਾ ਪਾ ਲਿਆ
I've been waiting for you all night
I'm glad we got to (glad we got to)
Share this beautiful day together, never shall find someone like you
I've been waiting to hug you tight
Share this beautiful life together, never shall find someone like you
ਹੜ ਯਾਦਾਂ ਵਾਲਾ ਆਯਾ ਸਾਨੂੰ ਸੁਤਿਆ ਜਗਾਇਆ
ਕੋਈ ਖੇਰ ਨਾ ਖਬਰ ਕਾਹਤੋਂ ਬੂਹਾ ਖੜਕਾਇਆ
ਆਨ ਯਾਦਾਂ ਤੇਰੀਆਂ ਨੇ ਡੇਰਾ ਲਾ ਲਿਆ
ਅਸੀਂ ਦਿਲ ਦਾ ਵੀ ਕੁੰਡਾ ਖੜਕਾ ਲਿਆ
ਤੇਰੀ ਯਾਦਾਂ ਸਾਨੂੰ ਬੜਾ ਹੀ ਸਤਾ ਲਿਆ
ਅਸੀਂ ਮੰਨ ਨੂੰ ਵੀ ਬੜਾ ਸਮਝਾ ਲਿਆ
ਫੇਰ ਸੌਣ ਵੀ ਨਾ ਦੇਵੇ ਅੱਖ ਲੌਣ ਵੀ ਨਾ ਦੇਵੇ
ਵਿਚ ਮੇਰੇ ਵੇ ਕਲੇਜੇ ਠੰਡ ਪਉਣ ਵੀ ਨਾ ਦੇਵੇ
ਮਾਨ ਬੜਾ ਵੇ ਸਾਨੂੰ ਤੇਰੇ ਸੋਹਣੇ ਮੁਖ ਦਾ
ਤੂੰ ਹੀ Yuvraj ਚੰਨਾ ਨੈਣਾ ਵਾਲੀ ਭੁੱਖ ਦਾ
ਜਦੋ ਘੁੱਟ ਤੈਨੂੰ ਗੱਲ ਨਾਲ ਲਾ ਲਿਆ
ਲਗੇ ਜਿਦਾ ਅਸੀਂ ਰੱਬ ਨੂੰ ਹੀ ਪਾ ਲਿਆ
ਖੋਰੇ ਕਿਹੜੀਆਂ ਚਾਲਾਂ ਚ ਤੂੰ ਫਸਾ ਲਿਆ
ਤੇਰੇ ਹੁਕਮਾਂ ਨੂੰ ਸਰ ਮੱਥੇ ਲਾ ਲਿਆ