LyricFind Logo
LyricFind Logo
Profile image icon
Lyric cover art

Its All Fine

Apple Music logo
Deezer logo
Spotify logo
Lyrics
ਸਾਰੇ ਆਸ਼ਿਕ ਨੀ ਹੁੰਦੇ ਜੇਹੜੇ ਜਾਗਦੇ ਆ ਰਾਤਾਂ ਨੂੰ
ਆਵਾਰਾ ਵੀ ਨੀ ਹੁੰਦੇ ਜੇਹੜੇ ਘਰਾਂ ਨੂੰ ਨੀ ਵੜ੍ਹਦੇ
ਚੜ੍ਹਦੇ ਜੋ ਚੰਨ ਵਹਿਮ ਟੁੱਟਣ ਰਾਤਾਂ ਦੇ ਕੱਲੇ
ਵਰਤਾ ਨੂੰ ਤੋੜਨੇ ਨੂੰ ਚੰਨ ਨਹੀਓ ਚੜ੍ਹਦੇ
ਕੰਡਿਆਂ ਤੋਂ ਡਰਕੇ ਗੁਲਾਬ ਜੇ ਨਾ ਉੱਗੇ
ਦੱਸ ਫੁੱਲ ਹੀ ਨਾ ਹੋਣ ਗੁੱਲ-ਕੰਦ ਕਿਥੋਂ ਆਉਣ ਗੇ
ਟਾਈਮ ਜੇ ਨਾ ਮਾੜੇ ਆਉਣ ਬੰਦਾ ਕਿੱਥੋਂ ਸਿੱਖੇ
ਰਾਤਾਂ ਕਾਲੀਆਂ ਨਾ ਆਉਣ ਬਿੱਲੋ ਚੰਦ ਕਿੱਥੋਂ ਔਣ ਗੇ
ਟਾਈਮ ਜੇ ਨਾ ਮਾੜੇ ਆਉਣ ਬੰਦਾ ਕਿੱਥੋਂ ਸਿੱਖੇ
ਰਾਤਾਂ ਕਾਲੀਆਂ ਨਾ ਆਉਣ ਬਿੱਲੋ ਚੰਦ ਕਿੱਥੋਂ ਔਣ ਗੇ
ਚੰਦ ਕਿੱਥੋਂ ਔਣ ਗੇ
ਚੰਦ ਕਿੱਥੋਂ ਔਣ ਗੇ
ਆਵਦੇ ਹੀ ਖੜ੍ਹ ਜਾਂਦੇ ਗੈਰ ਬਣਕੇ
ਇਕ ਵਾਰੀ ਜੇ ਗਿਆ ਆਵਦੇ ਲਈ ਖੜ੍ਹ ਤੂੰ
ਕਾਮਯਾਬੀ ਵਿਚੋ ਮੰਗਣ ਗੇ ਹਿੱਸਾ ਓਹੀ
ਕਹਿੰਦੇ ਸੀ ਜੋ ਲੜਾਈ ਤੇਰੀ ਕੱਲਾ ਲੜ੍ਹ ਤੂੰ
ਹਰ ਤਰ੍ਹਾਂ ਦੇ ਜ਼ਿੰਦਗੀ ਚ
ਬੰਦੇ ਵੀ ਜ਼ਰੂਰੀ ਨੇ
ਮਾੜੇ ਵੀ ਜ਼ਰੂਰੀ ਨੇ ਤੇ
ਚੰਗੇ ਵੀ ਜ਼ਰੂਰੀ ਨੇ
ਜ਼ਿੰਦਗੀ ਦਾ ਦੂਜਾ ਨਾਮ ਆਖਣ ਤਜੁਰਬਾ
ਰਾਹਾਂ ਵਿੱਚ ਤਾਹੀਓ ਹੋਣੇ ਕੰਡੇ ਵੀ ਜ਼ਰੂਰੀ ਨੇ
ਜੇਹੜੇ ਮੂੰਹਾਂ ਨੂੰ ਆ ਆਦਤ ਹਰੇਕ ਕੰਮ ਟੋਕਣੇ ਦੀ
ਜ਼ਾਲਮਾ ਓਹ ਤੇਰੇ ਵਾਰੀ ਬੰਦ ਕਿੱਥੋਂ ਹੋਣ ਗੇ
ਟਾਈਮ ਜੇ ਨਾ ਮਾੜੇ ਆਉਣ ਬੰਦਾ ਕਿੱਥੋਂ ਸਿੱਖੇ
ਰਾਤਾਂ ਕਾਲੀਆਂ ਨਾ ਆਉਣ ਬਿੱਲੋ ਚੰਦ ਕਿੱਥੋਂ ਔਣ ਗੇ
ਟਾਈਮ ਜੇ ਨਾ ਮਾੜੇ ਆਉਣ ਬੰਦਾ ਕਿੱਥੋਂ ਸਿੱਖੇ
ਰਾਤਾਂ ਕਾਲੀਆਂ ਨਾ ਆਉਣ ਬਿੱਲੋ ਚੰਦ ਕਿੱਥੋਂ ਔਣ ਗੇ
ਚੰਦ ਕਿੱਥੋਂ ਔਣ ਗੇ
ਚੰਦ ਕਿੱਥੋਂ ਔਣ ਗੇ

ਓਹ ਲੋਕਾਂ ਨੂੰ ਤਾਂ ਆਦਤ ਸਲਾਹਾਂ ਤਾਨ੍ਹੇ ਵੰਡਣੇ ਦੀ
ਕਿਸੇ ਦੇ ਸਿਰਹਾਣੇ ਤੇ ਕਿਸੇ ਦੀ ਪੈਂਡ ਮਲ ਦੇ
ਦੁਨੀਆ ਦੀ ਨੌਲੇਜ ਨੂੰ ਰੱਖਦੇ ਜੋ ਜੇਬਾਂ ਵਿੱਚ
ਲੋਕਾਂ ਨੂੰ ਤਾਂ ਲਗਦੇ ਜਵਾਕ ਓਹ ਵੀ ਕੱਲ ਦੇ
ਓਹ ਦਿਨੇ ਚੜ੍ਹੇ ਚੰਦ ਬਿੱਲੋ ਯਾਦ ਕਿਹਨੂੰ ਰਹਿੰਦੇ ਆ
ਰਾਤੀ ਓੱਸੇ ਚੰਨ ਦੇ ਹੀ ਚੰਨਣ ਚ ਬੈਂਦੇ ਆ
ਬੰਦਾ ਕੁਜ ਕਰਕੇ ਜ ਆਪ ਬਣ ਜਾਂਦਾ ਇਥੇ
ਫੇਰ ਓਹਨੂੰ ਖੇਡ ਕ਼ਿਸਮਤਾਂ ਦੀ ਹੀ ਕਹਿੰਦੇ ਆ
ਬੜੇ ਲੋਕ ਆਏ ਗਏ ਫਰਕ ਨੀ ਪੈਣ ਦਿੱਤਾ
ਦਿਲ ਤੇ ਦਿਮਾਗ ਨੂੰ ਮੈਂ ਬੋਝ ਨੀ ਕੋਈ ਲੈਣ ਦਿੱਤਾ
ਚੇਂਜ ਕਰੇ ਟੋਨ ਜੋ ਹਾਲਾਤ ਵੇਖ ਗੱਲਾਂ ਦੀ
ਐਸਾ ਬੰਦਾ ਬਿੱਲੋ ਕੋਲੇ ਵੀ ਨੀ ਬਹਿਣ ਦਿੱਤਾ
ਜਿਹਨੂੰ ਤੁਹਾਡੇ ਫੀਲਡ ਦਾ ਨਾਮ ਵੀ ਪਸੰਦ ਨਹੀਂ
ਬਣੇ ਪਿਛੋ ਓਹੀ ਬੰਦੇ ਅੱਗੇ ਅੱਗੇ ਹੋਣ ਗੇ
ਟਾਈਮ ਜੇ ਨਾ ਮਾੜੇ ਆਉਣ ਬੰਦਾ ਕਿੱਥੋਂ ਸਿੱਖੇ
ਰਾਤਾਂ ਕਾਲੀਆਂ ਨਾ ਆਉਣ ਬਿੱਲੋ ਚੰਦ ਕਿੱਥੋਂ ਔਣ ਗੇ
ਟਾਈਮ ਜੇ ਨਾ ਮਾੜੇ ਆਉਣ ਬੰਦਾ ਕਿੱਥੋਂ ਸਿੱਖੇ
ਰਾਤਾਂ ਕਾਲੀਆਂ ਨਾ ਆਉਣ ਬਿੱਲੋ ਚੰਦ ਕਿੱਥੋਂ ਔਣ ਗੇ
ਚੰਦ ਕਿੱਥੋਂ ਔਣ ਗੇ

WRITERS

Zaalm .

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other