LyricFind Logo
LyricFind Logo
Profile image icon
Lyric cover art

2 Laddu

Apple Music logo
Deezer logo
Spotify logo
Lyrics
Guri Nimana play this beat

ਹੋ ਕਿੰਨੀ ਵਾਰੀ ਮਾਏ ਮੇਰੇ ਲਈ ਤੂੰ ਮਨ ਸਮਝਾਇਆ ਨੀ
ਮੈਂ ਕਿਸਮਤ ਕੁੱਟੀ ਹੁਣ ਅੱਗੇ ਵੇਖ ਆਇਆ ਨੀ
ਹੋ ਬਾਬਾ ਬੋਲਣ ਤੋਂ ਪਹਿਲਾਂ ਉੱਠ ਕਰਦੀ ਦੁਆਵਾਂ ਸੀ
ਤੂੰ ਦੇਖ ਲੈ ਦੁਆਵਾਂ ਦਾ ਏਹ ਮੁੱਲ ਮੁੜ ਆਇਆ ਨੀ
ਹੋ ਸਾਡਾ ਬਣਨਾ ਕੁਝ ਚੱਕਦੇ ਸੀ ਉੰਗਲਾਂ
ਨੀ ਹੁਣ ਕਦੇ ਸਾਡੇ ਵੱਲ ਹੱਥ ਨੀ ਹੋਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ

ਓ ਕੱਚਾ ਘਰ ਦੇਖ ਜਿਹੜੇ ਆਉਂਦੇ ਨੀ ਸੀ ਨੇੜੇ
ਮਾਂ ਰਿਸ਼ਤੇਦਾਰਾਂ ਦੇ ਹੁਣ ਫੋਨ ਆਉਣਗੇ
ਨੀ ਮਿੱਠੇ ਨਾਲ ਨੀਂਦ ਦੀਆਂ ਗੋਲੀਆਂ ਵੀ ਲੈਜੀ
ਹੁਣ ਨੀਂਦ ਨਈਓ ਆਉਣੀ ਸੌਖੀ ਨੀਂਦ ਸੌਣਗੇ
ਹੋ ਹਵਾ ਨਾਲ ਹੁੰਦੇ ਕੱਲੇ ਦੀਵੇ ਬੁਝਦੇ
ਨੀ ਮਾਈਏ ਫੂਕਾਂ ਨਾਲ ਸੂਰਜਾਂ ਨੂੰ ਦੱਸ ਕੀ ਹੋਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ

ਮਾਂ ਪੁੱਛ ਲੈ ਬਾਪੂ ਨੂੰ ਝੂਠਾ ਲੈਣਾ ਕਿਹੜੀ ਤੇ
ਗੱਡੀ ਉੱਠਦੇ ਨੂੰ ਦਰਾ ਚ ਖੜਾਈ ਹੋਊਗੀ
ਹੋ ਪਾਕੇ ਚਿੱਟੇ ਕੱਡੂ ਜਦੋਂ ਪਿੰਡ ਤੋਂ ਦੀ ਗੇਡਾ
ਵੇਖੀਂ ਰਾਜਿਆਂ ਦੇ ਵਰਗੀ ਚੜ੍ਹਾਈ ਹੋਊਗੀ
ਹੋ ਪੈਰਾਂ ਥੱਲੇ ਤਲੀਆਂ ਵਿਛਾਉਂਦੇ ਦੇਖ ਲੈਯੀਂ ਤੂੰ
ਜਿਨ੍ਹਾਂ ਪਾਲਿਆ ਭੁਲੇਖਾ ਪੈਰ ਪੱਟ ਨੀ ਹੋਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ

ਮਾਂ ਡਾਲਰਾਂ ਦੀ ਲਉਣੀ ਆਪਾਂ ਝੱਲ ਪੱਖੀ ਨੂੰ
ਪੁੱਤ ਤੇਰਾ ਤੇਰੇ ਨਾਲ ਵਾਅਦਾ ਕਰਦਾ
ਹੋ 'ਜ਼ਫਰ' ਨੇ ਮਾੜੇ ਦਿਨ ਵੇਖੇ ਆ ਬਥੇਰੇ
ਮਾਏ ਹੁਣ ਨੀ ਕਿਸੇ ਤੋਂ ਤੇਰਾ ਪੁੱਤ ਡੱਬਦਾ
ਓਹ ਕੋਠੀ ਫਿਰਨੀ ਤੇ ਪਾਉਣ ਦੇਖੀ 3 ਮੰਜਿਲੀ
ਨੀ ਨਾਲੇ ਕਿਸੇ ਕੰਧ ਉੱਤੇ ਮਾਏ ਕੱਚ ਨੀ ਲਾਉਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ
ਓਹਨਾ ਘਰੇ ਦੋ ਲੱਡੂ ਵਧ ਦਈਂ ਅੰਮੀਏ
ਜੋ ਕਹਿੰਦੇ ਸੀ ਮਲੰਗ ਕੋਲੋਂ ਕੱਖ ਨੀ ਹੋਣਾ

WRITERS

Zafar, Sidhu Jajjal, Guri Nimana

PUBLISHERS

Lyrics © IPRS

Share icon and text

Share


See A Problem With Something?

Lyrics

Other