ਓਹ ਬੋਲਣੇ ਨੂੰ ਉਂਝ ਮੇਰਾ ਕਰਦਾ ਨੀ ਦਿਲ
ਬਸ ਮਾਰਦੇ ਨੇ ਚੱਬਿਆ ਸੀ ਅੱਕ ਨੀ
ਭਾਈ ਭਾਈ ਕਹਿਕੇ ਸਾਲੇ ਹੱਕ ਸੀ ਜਿਤਾਉਂਦੇ ਸਾਰੇ
26 ਸਾਲਾਂ ਵਿੱਚ ਸਾਰੀ ਪੜ੍ਹ ਗਿਆ ਦੁਨੀਆ ਮੈਂ
ਪਿੱਛੇ ਦੱਸ ਰਹਿ ਗਿਆ ਏ ਕੀ ਨੀ
ਬੇਬੇ ਵਾਲਾ ਖੋਟਾ ਸਿੱਕਾ ਚੱਲਿਆ ਰਕਾਨੇ
ਹੁਣ ਬੜਿਆ ਦੇ ਲੱਗਦੇ ਨਾ ਜੀ ਨੀ
ਨੀ ਸਾਹਾਂ ਤੋਂ ਵੀ ਨੇੜੇ ਰੱਖੇ ਸੀ
ਹੋਰ ਪਿੱਛੇ ਦੱਸ ਰਹਿ ਗਿਆ ਕੀ ਕਹਿਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ
ਨੀ ਕਹਿੰਦੇ ਸੀ ਕਿ ਕਹਿੰਦੇ ਸੀ ਕਿ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਕਹਿੰਦੇ ਫਿਰਦੇ ਆ ਕੋਈ ਕਰਦੇ black ਨੀ
ਏਹ ਹੱਕ ਦੀ ਕਮਾਈ ਕਿੱਥੇ ਕਰਦੇ
ਜ਼ਫ਼ਰ ਤੇ ਸਿੱਧੂ ਕੱਠੇ ਹੋ ਗਏ ਆ ਰਕਾਨੇ
ਦੇਖੀਂ ਜੱਜਲ ਰਹੀੜਾ ਕਿੱਥੇ ਚੜ੍ਹਦੇ
ਓਹ ਦੇਖ ਲੈ ਸ਼ਰੀਕਾਂ ਦੀ ਮਰਾਤੀ ਕੁੜੇ ਲਾਟ
ਖੁੱਡਾਂ ਵਿੱਚ ਕੱਲੇ ਕੱਲੇ ਵਾਰਤੇ
ਮਾੜਿਆਂ time'ਆਂ 'ਚ ਜਿਹੜੇ ਹੱਸਦੇ ਸੀ ਸਾਡੇ ਉੱਤੇ
ਚੰਗਿਆਂ timeਆਂ 'ਚ ਪੰਨੇ ਪਾੜਤੇ
ਪਹਿਲਾਂ ਆਖਿਆ ਸੀ ਕਿਹਨੇ ਸੀ ਫਾਹੇ ਲੈਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ
ਹੋ ਦੇਖ ਦੇਖ ਮਾੜਾ ਟੈਮ ਹੱਸਦੇ ਸੀ ਜਿਹੜੇ
ਹੁਣ ਮੂੰਹਾਂ ਤੋਂ ਉਡਾਏ ਪਏ ਆ ਰੰਗ ਨੀ
ਕਈਆਂ ਨੂੰ ਤਾਂ ਨਾਮ ਮੇਰਾ ਕਰਦਾ ਏ ਤੰਗ
ਜਿਵੇਂ ਕਰਦੀ ਹੁੰਦੀ ਆ ਜੁੱਤੀ ਤੰਗ ਨੀ
ਸੁੱਟਣੇ ਨੂੰ ਜੀਜਾ ਬੜੇ ਲਾਈ ਜਾਂਦੇ ਜ਼ੋਰ
ਪੁੱਤ ਕਿੱਥੇ ਦੱਸ ਬਣਨੀ ਆ ਗੱਲ ਓਏ
ਜੱਟ ਦੀ ਚੜ੍ਹਾਈ ਕਿਤੇ ਹਜ਼ਮ ਨੀ ਹੁੰਦੀ
ਏਹਦਾ eno ਦੀਆਂ ਪੁੜ੍ਹੀਆਂ ਹੀ ਹੱਲ ਓਏ
ਰੱਖੋ ਜਿਗਰਾ ਤੁਸੀਂ ਵੀ ਪੁੱਤ ਸਹਿਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ
ਹੋ ਮਾਲਕ ਨੇ ਦਿੱਤਾ ਸਾਨੂੰ ਜੋ ਵੀ ਅੱਜ ਦਿੱਤਾ
ਵੇਖ ਦੁਨੀਆ ਦੇ ਐਵੇਂ ਸੱਪ ਲੜੀ ਜਾਂਦੇ ਆ
ਜੱਟ ਠਾਰਾ ਤੇਰੇ ਵਾਂਗੂ ਜਾਵੇ ਫਾਹੇ ਵੱਢਦਾ ਨੀ
ਤੇ ਟੈਮਪੁ ਧੱਕੇ ਨਾ ਰਕਾਨੇ ਵਿੱਚ ਵੜੀ ਜਾਂਦੇ ਆ
ਹੋ ਮੁੰਡੇ ਦੇ ਰਕਾਨੇ ਮੂੰਹ ਤੇ ਨੂਰ ਦੇਸੂ ਤੈਨੂੰ
ਹੇਟਰਾਂ ਦੇ ਮੂੰਹਾਂ 'ਤੇ ਚਪੇੜ ਨੀ
ਓਹ ਹੁਣ ਪਛਤਾਉਂਦੇ ਨਾਰੇ ਭਾਲਦੇ ਆ ਸੁੱਖ
ਪਹਿਲਾਂ ਡੂਮਣਾ ਰਕਾਨੇ ਲਿਆ ਛੇੜਨੀ
ਕਦੇ ਗਲਮੇ ਨੂੰ ਆਉਂਦੇ ਸੀ ਜੋ ਪੈਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ
ਨੀ ਕਹਿੰਦੇ ਸੀ ਕਿ ਗੱਡਾ ਖੜਜੂ
ਹੁਣ ਗੱਡੀਆਂ 'ਚ ਫਿਰਦੇ ਆ ਬਹਿਣ ਨੂੰ