ਜ਼ਿੰਦਗੀ ਸਾਡੀ ਚ ਆ ਕੇ ਘੋਲਤਾ ਤੂੰ ਜ਼ਹਿਰ
ਚੱਕ ਲਿਆ ਬੇਲਣਾ ਮੈਂ ਤੇਰੀ ਨਹੀਂਓ ਖੈਰ
ਅੱਜ ਮੈਂ ਵੀ ਆਂ ਤਿਆਰ ਆਜਾ ਨਿਕਲ ਤੂੰ ਬਾਹਰ
ਬੜਿਆਂ ਦਿਨਾਂ ਦੀ ਮੈਂ ਵੀ ਕੱਢਣੀ ਆ ਖ਼ਾਰ
ਉਠ ਕੇ ਸਵੇਰੇ ਰੋਜ਼ ਲੱਗ ਜੇ ਤੂੰ ਭੌਂਕਣ
ਸੌਂਕਣ ਸੌਂਕਣੇ, ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ, ਤੂੰ ਮਰ, ਤੂੰ ਮਰ, ਤੂੰ ਮਰ
ਮਾਹੀ ਮੇਰੇ ਲਈ ਲੈ ਆਇਆ ਸੂਟ ਓਹਦੇ ਹੱਥੋਂ ਖੋ ਲਿਆ
ਚੱਕ ਸੁਰਖੀ ਤੇ ਫੇਸ ਪੌਡਰ ਲਕੋ ਲਿਆ
ਤੂੰ ਵੀ ਮੇਰੇ ਨਾਲੋ ਕਿੱਤੇ ਘੱਟ ਆਂ ਚੁੜੇਲੇ
ਮੈਂ ਸੀ ਬਣਾਏ ਲੈ ਗਈ ਚੱਕ ਕੇ ਕਰੇਲੇ
ਤੇਰੀ ਪੱਟਣੀ ਏ ਗੁੱਤ ਨਾਲੇ ਦੰਦ ਕੱਡਣੇ
ਮੈਂ ਵੀ ਤੋੜਣੀ ਆਂ ਲੱਤਾਂ ਤੇ ਭੁਲੇਖੇ ਕੱਡਣੇ
ਤੈਨੂੰ ਅਕਲ ਨਾ ਭੋਰਾ ਉੰਜ ਬਣਦੀ ਤੂੰ ਸ਼ੌਂਕਣ
ਸੌਂਕਣ ਸੌਂਕਣੇ ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ, ਤੂੰ ਮਰ, ਤੂੰ ਮਰ, ਤੂੰ ਮਰ
ਜਾਨ ਮੇਰੀ ਨੂੰ ਮੈਂ ਸਿਆਪਾ ਜਿਹਾ ਪਾ ਲਿਆ
ਕਾਹਦਾ ਦੋ ਜਾਨੀਆਂ ਨਾਲ ਵਿਆਹ ਕਰਵਾ ਲਿਆ
ਇੱਕ ਫੜੀ ਬੈਠੀ ਸੀ ਗਲਾਵਾਂ ਅੱਗ ਲੱਗਣੀ
ਦੂਜੀ ਨੇ ਗੁੱਸੇ ਚ ਹੱਥ ਗੁੱਤਣੀ ਨੂੰ ਪਾ ਲਿਆ
ਸਾਰਾ ਦਿਨ ਕੁੱਕੜਾਂ ਦੇ ਵਾਂਗੂ ਲੜ ਲੜ ਸਾਰੇ
ਮੇਰੀ ਜਿੰਦ ਸੂਲੀ ਉੱਤੇ ਲਟਕਾਈ ਹੋਈ ਆ
ਸਾਰੇ ਪਿੰਡ ਵਿਚ ਚਰਚਾ ਕਰਾਈ ਹੋਈ ਆ
ਹਰ ਵੇਲੇ ਮੇਰੀਆਂ ਤੂੰ ਰੀਸਾਂ ਰਹੇ ਕਰਦੀ
ਦੇਖ ਦੇਖ ਸਾਰਾ ਦਿਨ ਰਹੇ ਮੈਥੋਂ ਸਾੜ ਦੀ
ਰਹਿਣ ਦੇ ਤੂੰ ਮੇਰੇ ਉੱਤੇ ਦੋਸ਼ ਨਾ ਲਗਾ
ਮੈਂ ਵੀ ਘੁੱਟ ਘੁੱਟ ਦੇਣੀ ਤੇਰੀ ਭੂਤਣੀ ਭੁਲਾ
ਕਿਵੇਂ ਕੌੜਾ ਕੌੜਾ ਝਾਕੇ ਤੇਰੇ ਡੇਲੇ ਭੰਨ ਦੂੰ
ਮੈਂ ਮਾਰ ਮਾਰ ਬਾਂਦਰੀ ਦਾ ਮੂੰਹ ਭੰਨ ਦੂੰ
ਜੇ ਕੰਮ ਦਾ ਕੋਈ ਕਹਿ ਦੇ ਜਦੇ ਲੱਗ ਜੇ ਤੂੰ ਹੌਂਕਣ
ਸੌਂਕਣ ਸੌਂਕਣੇ ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ, ਤੂੰ ਮਰ, ਤੂੰ ਮਰ, ਤੂੰ ਮਰ
ਹੋ ਦਿਲ ਕਰੇ ਖੁਦ ਨੂੰ ਹੀ ਫਾਹੇ ਉੱਤੇ ਟੰਗ ਲਾ
ਯਾ ਛੱਡ ਦਾ ਦੋਹਾਂ ਨੂੰ ਮੈਂ ਤਲਾਕ ਜੇਹਾ ਹੀ ਮੰਗ ਲਾ
ਚੁੱਲੇ ਚੌਂਕੇ ਦਾ ਨਾ ਭੋਰਾ ਦੋਨਾਂ ਨੂੰ ਖਿਆਲ ਜੀ
ਬੇਬੇ ਕਰੇ ਕੰਮ ਸਾਰਾ ਦਿਨ ਬੁਰਾ ਹਾਲ ਜੀ
ਪੁੱਛਣ ਨਾ ਪਾਣੀ ਘਰੇ ਆਵੇ ਕੋਈ ਪਰੌਣਾ
ਤਾਰ ਸ਼ਰਮ ਕੀਲੀ ਤੇ ਲਟਕਾਈ ਹੋਈ ਆ ਜੀ
ਮੇਰੀ ਜਿੰਦ ਸੂਲੀ ਉੱਤੇ ਲਟਕਾਈ ਹੋਈ ਆ
ਸਾਰੇ ਪਿੰਡ ਵਿਚ ਚਰਚਾ ਕਰਾਈ ਹੋਈ ਆ
ਮਾਹੀ ਮੇਰਾ ਭੋਲਾ ਗੱਲਾਂ ਚ ਮਿਠੀਆਂ ਆ ਗਿਆ
ਟੱਬਰ ਸਾਰੇ ਨੂੰ ਤੇਰਾ ਜਾਦੂ ਟੂਣਾ ਖਾ ਗਿਆ
ਨੀ ਤੂੰ ਹੋਣੀ ਬਾਬਿਆਂ ਦੇ ਤਾਗੇ ਕੱਠੇ ਕਰਦੀ
ਮੈਂ ਤਾਂ ਕਿਸੇ ਸਾਧ ਦੀ ਮਕਾਨ ਵੀ ਨਾ ਚੜ ਦੀ
ਬਸ ਬਸ ਐਨਾ ਵੀ ਨਾ ਝੂਠ ਬੋਲੀ ਦਾ
ਤੂੰ ਕਰ ਲਾ ਸ਼ਰਮ ਨੀ ਤੂੰ ਫਿਰ ਤੋਲੀਦਾ
ਜਿਵੇਂ ਮਾਰਦੇ ਛੜੱਪੇ ਡੇਢ ਪੱਕਦੀ ਤੂੰ ਮੌਕਨ
ਸੌਂਕਣ ਸੌਂਕਣੇ ਸੌਂਕਣ ਸੌਂਕਣੇ
ਚੱਪਣੀ ਚ ਪਾਣੀ ਲੈਕੇ ਡੁੱਬ ਮਰ
ਤੂੰ ਮਰ, ਤੂੰ ਮਰ, ਤੂੰ ਮਰ, ਤੂੰ ਮਰ