ਏਦਾ ਕਰਦਾ ਜਿੱਦਾਂ ਹਾਏ ਕੁਝ ਹੋਇਆ ਨਾ ਹੋਵੇ
ਤੇਨੂੰ ਫਰਕ ਨਹੀਂ ਪੈਂਦਾ ਤੂੰ ਕੁਝ ਖੋਇਆ ਨਾ ਹੋਵੇ
ਮਾਨ ਜਿਹਾ ਲੱਗਦਾ ਤੈਨੂੰ ਤੇਰੀ ਕੀਤੀ ਤੇ
ਤਰਸ ਕਿਉਂ ਨਹੀਂ ਆਉਂਦਾ ਸਾਡੇ ਉੱਤੇ ਬੀਤੀ ਤੇ
ਨਜ਼ਰ ਕਿਉਂ ਨਹੀਂ ਆਏ ਤੂੰ ਮੁਖ ਮੋੜ ਕੇ ਪੁੱਛਦਾ ਐ
ਸਾਡਾ ਹਾਲ ਦਿਲਾ ਦਾ ਤੂੰ ਦਿਲ ਤੋੜ ਕੇ ਪੁੱਛਦਾ ਐ
ਹਾਲ ਦਿਲਾ ਦਾ ਤੂੰ ਦਿਲ ਤੋੜ ਕੇ ਪੁੱਛਦਾ ਐ
ਲਾਰੇ ਟੁੱਟਣ, ਤਾਰੇ ਟੁੱਟਣ ਹੱਥ ਵੀ ਸੂਟਦੇ ਵੇਖੇ ਨੇ
ਆਪਣੇ ਲੁਟਣ, ਮਾਰ ਕੇ ਸੂਟਣ ਕਬਰਾਂ ਪੁੱਟਦੇ ਵੇਖੇ ਨੇ
ਕੱਲੇ ਕਰਕੇ, ਝੱਲੇ ਕਰਕੇ ਦਿੰਦੇ ਬਹੁਤ ਸਲਾਹਾ ਨੇ
ਅੱਖੀ ਵੇਖੇ, ਧੋਖੇ ਦੇਕੇ ਕਹਿੰਦੇ ਕ ਅਫਵਾਹਾ ਨੇ
ਵੱਖ ਹੋ ਜਾਣੇ ਆ ਹਰ ਮੋੜ ਤੇ ਪੁੱਛਦਾ ਐ
ਸਾਡਾ ਹਾਲ ਦਿਲਾ ਦਾ ਤੂੰ ਦਿਲ ਤੋੜ ਕੇ ਪੁੱਛਦਾ ਐ
ਹਾਲ ਦਿਲਾ ਦਾ ਤੂੰ ਦਿਲ ਤੋੜ ਕੇ ਪੁੱਛਦਾ ਐ
ਤੂੰ ਬਾਹਲੇ ਸੌਖੇ ਦਿਲ ਚੋਂ ਚੇਤੇ ਕੱਢ ਕੇ ਸੂਟੇ ਨੇ
ਧੋਖੇ ਦੀ ਤਲਵਾਰ ਨੇ ਹਾਸੇ ਵੱਡ ਕੇ ਸੂਟੇ ਨੇ
ਅਮ੍ਰਿਤ ਬਸਰੇ ਚੇਤੇ ਤਰਜ਼ਾ ਭੁਲਿਆ ਫਰਜ਼ਾ ਨੂੰ
ਆਹ ਕੀ ਕਹਿਰ ਕਮਾਇਆ ਲੈ ਕੇ ਰੱਬ ਦਾ ਦਰਜਾ ਤੂੰ
ਕਿਹੜੇ ਵੇਹਣੀ ਵੇਹਗੇ ਸਾਨੂੰ ਰੋਡ ਕੇ ਪੁੱਛਦਾ ਐ
ਸਾਡਾ ਹਾਲ ਦਿਲਾ ਦਾ ਤੂੰ ਦਿਲ ਤੋੜ ਕੇ ਪੁੱਛਦਾ ਐ
ਹਾਲ ਦਿਲਾ ਦਾ ਤੂੰ ਦਿਲ ਤੋੜ ਕੇ ਪੁੱਛਦਾ ਐ
PUBLISHERS
Lyrics © Amritpal Singh, O/B/O DistroKid, Sentric Music, Kobalt Music Publishing Ltd.