ਕੋਈ ਟਾਲੀਆਂ ਚੋ ਲੰਘੀਆ ਹਵਾ ਬਣਕੇ
ਅਸੀ ਰਹਿ ਗਏ ਬਿਰਖ ਵਾਲੀ ਹਾਂ ਬਣਕੇ
ਕੋਈ ਟਾਲੀਆਂ ਚੋ ਲੰਘੀਆ ਹਵਾ ਬਣਕੇ
ਅਸੀ ਰਹਿ ਗਏ ਬਿਰਖ ਵਾਲੀ ਹਾਂ ਬਣਕੇ
ਪੇੜਾ ਤੇਰੀਆ ਤੇ ਦੂਰ ਦੂਰ ਤੀਕ ਮੇਰੇ ਪੱਤੇ
ਪੇੜਾ ਤੇਰੀਆ ਤੇ ਦੂਰ ਦੂਰ ਤੀਕ ਮੇਰੇ ਪੱਤੇ
ਪੇੜਾ ਤੇਰੀਆ ਤੇ ਦੂਰ ਦੂਰ ਤੀਕ ਮੇਰੇ ਪੱਤੇ
ਡਿਗੇ ਮੇਰੀਆ ਬਹਾਰਾ ਦਾ ਗੁਨਾਹ ਬਣਕੇ
ਅਸੀ ਰਹਿ ਗਏ ਬਿਰਖ ਵਾਲੀ ਹਾਂ ਬਣਕੇ
ਕਦੀ ਬੰਦਿਆ ਦੇ ਵਾਗ ਸਾਨੂੰ ਮਿਲਿਆ ਵੀ ਕਰ
ਕਦੀ ਬੰਦਿਆ ਦੇ ਵਾਗ ਸਾਨੂੰ ਮਿਲਿਆ ਵੀ ਕਰ
ਕਦੀ ਬੰਦਿਆ ਦੇ ਵਾਗ ਸਾਨੂੰ ਮਿਲਿਆ ਵੀ ਕਰ
ਏਵੇ ਲੰਘ ਜਾਣਾ ਪਾਣੀ ਕਦੇ ਵਾ ਬਣਕੇ
ਅਸੀ ਰਹਿ ਗਏ ਬਿਰਖ ਵਾਲੀ ਹਾਂ ਬਣਕੇ
ਕੋਈ ਟਾਲੀਆਂ ਚੋ ਲੰਘੀਆ ਹਵਾ ਬਣਕੇ
ਜਦੋ ਮਿਲਿਆ ਸੀ ਹਾਣ ਦਾ ਸੀ ਸਾਵਰਾ ਜਿਹਾ
ਜਦੋ ਮਿਲਿਆ ਸੀ ਹਾਣ ਦਾ ਸੀ ਸਾਵਰਾ ਜਿਹਾ
ਜਦੋ ਮਿਲਿਆ ਸੀ ਹਾਣ ਦਾ ਸੀ ਸਾਵਰਾ ਜਿਹਾ
ਜਦੋ ਜੁਦਾ ਹੋਇਆ ਤੁਰਿਆ ਖੁਦਾ ਬਣਕੇ
ਅਸੀ ਰਹਿ ਗਏ ਬਿਰਖ ਵਾਲੀ ਹਾਂ ਬਣਕੇ
ਕੋਈ ਟਾਲੀਆਂ ਚੋ ਲੰਘੀਆ ਹਵਾ ਬਣਕੇ
ਅਸੀ ਰਹਿ ਗਏ ਬਿਰਖ ਵਾਲੀ ਹਾਂ ਬਣਕੇ