ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ
ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ
ਤਾਰੇ ਅੱਖੀਆਂ ਦੇ ਲਾਡਲੇ ਦੁਲਾਰੇ ਮਿਤਰੋ
ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ
ਤਾਰੇ ਅੱਖੀਆਂ ਦੇ ਲਾਡਲੇ ਦੁਲਾਰੇ ਮਿਤਰੋ
ਜਿੰਦਾ ਨੰਨ੍ਹੀਆਂ ਮਲੂਕ ਤੇ ਪਿਆਰਿਆਂ
ਜਦੋ ਵੇਹੜੇ ਵਿੱਚ ਪਾਉਣ ਕਿਲਕਾਰੀਆਂ
ਮਾਪੇ ਚਾਈਂ ਚਾਈਂ ਵੰਡ ਦੇ ਨੇ ਲੋਹੜੀਆਂ
ਸੁਖਾਂ ਸੁਖ ਦੇ ਬਣਾਈ ਰੱਬਾ ਜੋੜਿਆਂ
ਬੋਲੀ ਤੋਤਲੀ ਜੀ ਤੰਨ ਮੰਨ ਠਾਰੇ ਮਿਤਰੋ
ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ
ਤਾਰੇ ਅੱਖੀਆਂ ਦੇ ਲਾਡਲੇ ਦੁਲਾਰੇ ਮਿਤਰੋ
ਜਦੋ ਆਉਂਦਾ ਏ ਜਨਮਦਿਨ ਸਾਲ ਤੋਂ
ਮਾਪੇ ਵਾਰੇ ਵਾਰੇ ਜਾਣ ਸੋਹਣੇ ਲਾਲ ਤੋਂ
ਲੈਂਦੇ ਸਭ ਤੋਂ ਵਧਾਈਆਂ cake ਕਟ ਦੇ
ਲਾਉਂਦੇ ਰੌਣਕਾਂ ਤੇ ਖੁਸ਼ੀਆਂ ਚ ਨੱਚਦੇ
ਵਿਚ ਅੰਬਰਾਂ ਦੇ ਛੱਡ ਦੇ ਗੁਬਾਰੇ ਮਿਤਰੋਂ
ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ
ਤਾਰੇ ਅੱਖੀਆਂ ਦੇ ਲਾਡਲੇ ਦੁਲਾਰੇ ਮਿਤਰੋ
ਆਉਂਦੇ ਪੁੱਤ ਧੀ ਸਕੂਲੋ ਜਦੋ ਪੜ੍ਹ ਕੇ
ਲਾਉਂਦੇ ਮਾਂ ਦਾ ਥਕੇਵਾਂ ਜੋਡੀ ਚਡ ਕੇ
ਮੇਚੇ ਆਉਣ ਲੱਗੀ ਜੁੱਤੀ ਪੀਓ ਦੀ ਪੁੱਤ ਦੇ
ਫੇਰ ਨਿਤ ਆਕੇ ਸਾਕਾ ਵਾਲੇ ਪੁੱਛ ਦੇ
ਨਿਤ ਘਰ ਚ ਵਿਚੋਲਾ ਗੇੜੇ ਮਾਰੇ ਮਿਤਰੋ
ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ
ਤਾਰੇ ਅੱਖੀਆਂ ਦੇ ਲਾਡਲੇ ਦੁਲਾਰੇ ਮਿਤਰੋ
ਵਯੋਣ ਵਾਲੇ ਅਲਬੇਲੇ ਕੋਈ ਤਰਕ ਨਾ
ਧੀਆਂ ਪੁੱਤਰਾਂ ਚ ਸਿੱਧੂਆਂ ਫਰਕ ਨਾ
ਭਲੇ ਧੀ ਪੁੱਤ ਦਈ ਰੱਬਾ ਸਭ ਨੂੰ
ਸਦਾ ਪਾਲਣ ਜੋ ਮਾਪਿਆਂ ਦੀ ਲੱਜ ਨੂੰ
ਭੁੱਢੇ ਵਾਰਿਆਂ ਦਾ ਬਣਨ ਸਹਾਰਾ ਮਿਤਰੋ
ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ
ਤਾਰੇ ਅੱਖੀਆਂ ਦੇ ਲਾਡਲੇ ਦੁਲਾਰੇ ਮਿਤਰੋ
ਹੁੰਦੇ ਧੀਆਂ ਪੁੱਤ ਸਭ ਨੂੰ ਪਯਾਰੇ ਮਿਤਰੋ