ਮੇਰੇ ਨਾਂ ਦੀ ਹੱਥਾਂ 'ਤੇ ਮਹਿੰਦੀ ਨਹੀਂ ਓਹਦੇ
ਮੇਰੇ ਨਾਂ ਦਾ ਮਾਂਗ 'ਚ ਸਿੰਦੂਰ ਵੀ ਨਹੀਂ
ਕਸੂਰਵਾਰ ਮੈਂ ਓਹਨੂੰ ਕਹਿੰਦਾ ਨਹੀਂ ਯਾਰੋ
ਏਹ ਵੀ ਗੱਲ ਓਹ ਬੇਕਸੂਰ ਵੀ ਨਹੀਂ
ਹੋ ਕਿਸੇ ਰੋਸ਼ਨ ਜਿਹੇ ਸ਼ਹਿਰ ਹੋਗੀ ਰੁਖਸਤ ਏ ਓਹ
ਮੈਂ ਹਮੇਸ਼ਾ ਲਈ ਹਨੇਰੇ ਲੈ ਲਏ
ਜਿਹਨੇ ਦਰਦ ਨਾ ਕਦੇ ਮੇਰਾ ਸਹਿਣ ਕੀਤਾ ਸੀ
ਏਹੋ ਹੀ ਸਮਝ ਬੱਸ ਗੱਲ ਓਹਦੀ ਨਹੀਂ
ਕਿੱਦਾਂ ਹੋਰ ਨਾਲ ਫੇਰੇ ਲੈ ਲਏ
ਜ਼ੁਲਫਾਂ 'ਤੇ ਓਹੀ ਨੇ ਹੱਕਦਾਰ ਗੈਰ
ਸਾਜ਼ਿਸ਼ਾਂ ਨੇ ਹੋਈਆਂ ਦੱਸੋ ਕੱਢੇ ਕੇਹੜੇ ਵੈਰ
ਦੱਸ ਕਿੱਥੇ ਰਹਿ ਗਈ ਵਫ਼ਾਵਾਂ 'ਚ ਕਮੀ
ਯਾ ਅੱਲਾਹ ਰਹਿ ਗਈ ਦੁਆਵਾਂ 'ਚ ਕਮੀ
ਓਹਨਾਂ ਬੁੱਕਲ 'ਚ ਖੇੜੇ ਲੈ ਲਏ
ਜਿਹਨੇ ਦਰਦ ਨਾ ਕਦੇ ਮੇਰੇ ਸਹਿਣ ਕੀਤਾ ਸੀ
ਅੱਜ ਸਾਹ ਓਹਨੇ ਮੇਰੇ ਲੈ ਲਏ (ਮੇਰੇ ਲੈ ਲਏ)
ਏਹੋ ਹੀ ਸਮਝ ਬੱਸ ਗੱਲ ਓਹਦੀ ਨਹੀਂ
ਕਿੱਦਾਂ ਹੋਰ ਨਾਲ ਫੇਰੇ ਲੈ ਲਏ
ਯਾਰ ਨੇ ਦਗਾ ਕੀਤਾ ਯਾ ਤੂੰਹੀ ਰੱਬਾ ਖਫਾ ਹੋਇਆ
ਸੁਪਨੇ ਮੇਰਾ ਉਜਾੜ ਕੇ ਕੇਹੜਾ ਤੈਨੂੰ ਨਫਾ ਹੋਇਆ
ਲੇਖਾਂ ਵਿੱਚ ਲਿਖ ਦਿੰਦਾ ਸਾਥ ਮੇਰੇ ਓਸ ਦਾ
ਦੇਖਣਾ ਨਾ ਪੈਂਦਾ ਮੌਲਾ ਮੂੰਹ ਮੈਨੂੰ ਮੌਤ ਦਾ
ਓਹਨੂੰ ਤਰਸ ਆਇਆ ਨਾ ਹਾਏ ਤਰਸ ਆਇਆ ਨਾ
Monty ਕਿੱਥੋਂ ਓਹਨੇ ਜੇਰੇ ਲੈ ਲਏ
ਜਿਹਨੇ ਦਰਦ ਨਾ ਕਦੇ ਮੇਰਾ ਸਹਿਣ ਕੀਤਾ ਸੀ
ਏਹੋ ਹੀ ਸਮਝ ਬੱਸ ਗੱਲ ਓਹਦੀ ਨਹੀਂ
ਕਿੱਦਾਂ ਹੋਰ ਨਾਲ ਫੇਰੇ ਲੈ ਲਏ
ਦੇ ਰੇ ਨਾ ਆ ਆ, ਦੇ ਰੇ ਨਾ ਆ ਆ