LyricFind Logo
LyricFind Logo
Profile image icon
Lyric cover art

Jaan

•

2014

Jaan Original

Apple Music logo
Deezer logo
Spotify logo
Lyrics
ਸੱਜਣਾ ਵੇ ਆਜ਼ਮਾ ਨਾ ਮੈਨੂੰ ਕਾਲੀਆਂ ਰਾਤਾਂ ਚ
ਸੱਜਣਾ ਵੇ ਆਜ਼ਮਾ ਨਾ ਮੈਨੂੰ ਕਾਲੀਆਂ ਰਾਤਾਂ ਚ
ਮੈਥੋਂ ਨਾ ਵੀ ਨਹੀਂ ਹੋਣੀ ਮੇਰੀ ਹਾਂ ਤੂੰ ਏ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ

ਜਿੰਨਾ ਜੀ ਕਰਦੇ ਰਵਾਂ ਲੈ ਤੂੰ ਮੈਨੂੰ
ਮੈਂ ਰੋਲਾਂਗੀ ਹੱਸ ਹੱਸ ਕੇ
ਤੇਰੇ ਤੋ ਜ਼ਿੰਦਗੀ ਨਿਸ਼ਾਵਰ ਏ ਮੇਰੀ
ਤੂੰ ਤਾਨੇ ਦੇ ਕੱਸ ਕੱਸ ਕੇ
ਮੈਨੂੰ ਦੁਨੀਆਂ ਚ ਰੋਲ ਦੇ ਜਿੰਨਾ ਤੂੰ ਚਾਹੇ
ਮੈਨੂੰ ਦੁਨੀਆਂ ਚ ਰੋਲ ਦੇ ਜਿੰਨਾ ਤੂੰ ਚਾਹੇ
ਮੈਂ ਰੁਲਣਾ ਨਹੀਂ ਏ ਮੇਰਾ ਨਾਂ ਤੂੰ ਏ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ

ਮੈਂ ਪਿਆਰਾਂ ਦੀ ਉੱਨ ਹਾਂ ਤੂੰ ਇਸ਼ਕ ਸਲਾਈਆਂ
ਜੇ ਚਾਹੇ ਤਾਂ ਬੁਣ ਸਕਦੇ
ਮੈਂ ਇਜ਼ਹਾਰਾਂ ਦੀ ਵੰਜਲੀ ਤੇਰੇ ਲਈ ਹੀ ਵੱਜਦੀ
ਜੇ ਚਾਹੇ ਤਾਂ ਸੁਣ ਸਕਦੇ
ਮੈਨੂੰ ਇਸ਼ਕੇ ਦੇ ਦਰਿਆ ਵਿਚ ਡੋਬ ਦੇ ਭਾਵੇਂ
ਇਸ਼ਕੇ ਦੇ ਦਰਿਆ ਵਿਚ ਡੋਬ ਦੇ ਭਾਵੇਂ
ਮੈਂ ਡੁੱਬਣਾ ਨਹੀਂ ਏ ਮਲਾਹ ਤੂੰ ਏ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ

ਤੇਰੇ ਲਈ ਹੈਪੀ ਏ ਦੁਨੀਆਂ ਤਾਂ ਕੀ ਏ
ਮੈਂ ਰੱਬ ਨੂੰ ਵੀ ਭੁੱਲ ਜਉਂਗੀ
ਤੂੰ ਕੰਡਿਆਂ ਨੂੰ ਕਹਿ ਦੇ ਇਹ ਮਿੱਤਰ ਨੇ ਤੇਰੇ
ਮੈਂ ਉਹਨਾ ਨਾਲ ਘੁਲ ਜਾਊਂਗੀ
ਮੈਨੂੰ ਮਰੇਆ ਕਰਾਰ ਤੂੰ ਕਰਦੇ ਵੇ ਭਾਵੇਂ
ਮੈਨੂੰ ਮਰੇਆ ਕਰਾਰ ਤੂੰ ਕਰਦੇ ਵੇ ਭਾਵੇਂ
ਮੈਂ ਮਰਣਾ ਨਹੀਂ ਏ ਮੇਰਾ ਸਾਹ ਤੂੰ ਏ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ

ਤੂੰ ਹੁਕਮਾਂ ਦਾ ਰਾਜਾ ਮੈਂ ਹੁਕਮਾਂ ਦੀ ਗੋਲੀ
ਤੂੰ ਜੋ ਵੀ ਕਰਾ ਲੈ ਵੇ
ਤੈਨੂੰ ਹੱਸਦਾ ਮੈਂ ਵੇਖਾਂ ਸਦਾ ਸੋਹਣੇ ਸੱਜਣਾ
ਤੂੰ ਜੋ ਵੀ ਕਰਾ ਲੈ ਵੇ
ਮੈਨੂੰ ਇਸ਼ਕੇ ਦੇ ਦਰਿਆ ਵਿਚ ਡੋਬ ਦੇ ਭਾਵੇਂ
ਇਸ਼ਕੇ ਦੇ ਦਰਿਆ ਵਿਚ ਡੋਬ ਦੇ ਭਾਵੇਂ
ਮੈਂ ਡੁੱਬਣਾ ਨਹੀਂ ਏ ਮਲਾਹ ਤੂੰ ਏ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ

ਮੈਂ ਮੰਦਰ ਕੀ ਜਾਣਾ ਦੁਆਵਾਂ ਕੀ ਮੰਗਾਂ
ਮੇਰਾ ਤਾਂ ਰੱਬ ਤੂੰ ਏ
ਹੌਕੇ ਤੂੰ ਦੇਣੇ ਹਾਸੇ ਤੂੰ ਦੇਣੇ
ਮੇਰਾ ਤਾਂ ਸਭ ਤੂੰ ਏ
ਮੈਨੂੰ ਇਸ਼ਕੇ ਦੇ ਦਰਿਆ ਵਿਚ ਡੋਬ ਦੇ ਭਾਵੇਂ
ਇਸ਼ਕੇ ਦੇ ਦਰਿਆ ਵਿਚ ਡੋਬ ਦੇ ਭਾਵੇਂ
ਮੈਂ ਡੁੱਬਣਾ ਨਹੀਂ ਏ ਮਲਾਹ ਤੂੰ ਏ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਜਾਨ ਨੂੰ ਛੱਡ ਕੇ ਦੱਸ ਤੇਰੇ ਲਈ ਕੀ ਕਰ ਸਕਦੀ ਆਂ
ਮੈਂ ਜਾਨ ਨਹੀਂ ਦੇਣੀ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ
ਵੇ ਮੇਰੀ ਜਾਨ ਤੂੰ ਏ

WRITERS

HAPPY RAIKOTI, JATINDER SHAH

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

More From This Album

Lyric cover art

Jaan

2014

01

Jaan

Happy Raikoti

From This Artist