ਉਹਦਾ ਸੰਗ ਕੇ ਸਹੇਲੀਆਂ 'ਚੋਂ ਹੱਸਣਾ
ਉਹਦਾ ਸੰਗ ਕੇ ਸਹੇਲੀਆਂ 'ਚੋਂ ਹੱਸਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਨਾਲੇ ਤੱਕਣਾ ਤੇ ਜੱਗ ਕੋਲੋਂ ਬਚਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਉਹਦਾ ਸੰਗ ਕੇ ਸਹੇਲੀਆਂ 'ਚੋਂ ਹੱਸਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਮਿੱਠੇ ਮਿਸ਼ਰ ਤੋਂ ਬੋਲ ਓਹਦੇ ਲੱਗਦੇ ਹਾਲੇ ਵੀ ਕੰਨਾਂ ਵਿਚ ਗੂੰਜ ਦੇ
ਸਾਡੇ ਦਿਲ 'ਤੇ ਅੱਜੇ ਵੀ ਪਰਛਾਵੇਂ ਦੂਰ ਓਹਦੀ ਉਸ ਕੂੰਜ ਦੇ
ਬਾਝੋਂ ਉਸਦੇ ਚੁਫੇਰਾ ਸੁੰਨਾ ਸੱਖਣਾ
ਬਾਝੋਂ ਉਸਦੇ ਚੁਫੇਰਾ ਸੁੰਨਾ ਸੱਖਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਉਹਦਾ ਸੰਗ ਕੇ ਸਹੇਲੀਆਂ 'ਚੋਂ ਹੱਸਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਨਾਲੇ ਤੱਕਣਾ ਤੇ ਜੱਗ ਕੋਲੋਂ ਬਚਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਆਉਂਦੇ ਅੱਜ ਵੀ ਨੈਣਾਂ ਦੇ ਮੁੜੇ ਰੰਗ ਨੇ
ਰਾਹ ਜਾਂਦੀਆਂ ਚੋਂ ਪੈਂਦੇ ਨੇ ਭੁਲੇਖੇ ਕਦੇ ਕਦੇ ਉਹਦੀ ਤੋਰ ਦੇ
ਥੋੜ੍ਹਾ ਹੱਸਣਾ ਥੋੜ੍ਹੀ ਜਹੀ ਘੂਰੀ ਵੱਟਣਾ
ਥੋੜ੍ਹਾ ਹੱਸਣਾ ਥੋੜ੍ਹੀ ਜਹੀ ਘੂਰੀ ਵੱਟਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਉਹਦਾ ਸੰਗ ਕੇ ਸਹੇਲੀਆਂ ਚੋਂ ਹੱਸਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਨਾਲੇ ਤੱਕਣਾ ਤੇ ਜੱਗ ਕੋਲੋਂ ਬੱਚਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਦੇ ਕੇ ਇਸ਼ਕੇ ਦੀ ਪੀਂਘ ਨੂੰ ਹੁਲਾਰਾ ਹਵਾ ਦੇ ਬੁੱਲੇ ਵਾਂਗ ਤੁਰ ਗਈ
ਬੈਠਾ ਪੱਤਣਾਂ ਤੇ ਪਰਗਟ ਰਹਿ ਗਿਆ ਪਾਣੀ ਦੀ ਲਹਿਰ ਵਾਂਗ ਮੁੜ ਗਈ
ਆ ਕੇ ਨੇੜੇ ਜੇ ਪਰ੍ਹਾਂ ਨੂੰ ਉਹਦਾ ਹਟਣਾ
ਆ ਕੇ ਨੇੜੇ ਜੇ ਪਰ੍ਹਾਂ ਨੂੰ ਉਹਦਾ ਹਟਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਉਹਦਾ ਸੰਗ ਕੇ ਸਹੇਲੀਆਂ ਚੋਂ ਹੱਸਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ
ਨਾਲੇ ਤੱਕਣਾ ਤੇ ਜੱਗ ਕੋਲੋਂ ਬੱਚਣਾ ਦਿਲਾਂ ਨੂੰ ਸਦਾ ਯਾਦ ਹੀ ਰਹੂ