ਸਾਉਣ ਮਹੀਨੇ ਮੈਂ ਕੋਠੇ ਤੇ ਚੜ ਬੈਠੀ
ਅੱਖ ਲਿਸ਼ਕ ਦੇ ਬੱਦਲਾਂ ਦੇ ਨਾਲ ਲੜ ਬੈਠੀ
ਸਾਉਣ ਮਹੀਨੇ ਮੈਂ ਕੋਠੇ ਤੇ ਚੜ ਬੈਠੀ
ਅੱਖ ਲਿਸ਼ਕ ਦੇ ਬੱਦਲਾਂ ਦੇ ਨਾਲ ਲੜ ਬੈਠੀ
ਐ ਰੁੱਤਾਂ ਨੇ ਇਸ਼ਕੇ ਨੂਰ ਸ਼ਹਿਨਾਉਣ ਦੀਆਂ
ਇੰਝ ਲਗਦਾ ਐ ਜਿਵੇ ਨਵੀਂ ਪ੍ਰਭਾਤ ਹੋਈ
ਮਾਰੂਥਲ ਦੇ ਵਿਚ ਜਿਵੇ ਬਰਸਾਤ ਹੋਈ
ਇੰਝ ਲਗਦਾ ਐ ਜਿਵੇ ਨਵੀਂ ਪ੍ਰਭਾਤ ਹੋਈ
ਮਾਰੂਥਲ ਦੇ ਵਿਚ ਜਿਵੇ ਬਰਸਾਤ ਹੋਈ
ਪਰਗਟ ਹੋਈਆਂ ਰੀਝਾਂ ਵੇ ਪਿਆਸ ਬੁਜਾਉਣ ਦੀਆਂ
ਵਿਚ ਹਵਾ ਦੇ ਮਹਿਕ ਤੇਰੀ ਮੈਨੂੰ ਆਉਂਦੀ ਐ
ਮੈਂ ਕੱਲੀ ਨੀ ਗਾਉਂਦੀ ਕੁਦਰਤ ਗਾਉਂਦੀ ਐ
ਵਿਚ ਹਵਾ ਦੇ ਮਹਿਕ ਤੇਰੀ ਮੈਨੂੰ ਆਉਂਦੀ ਐ
ਮੈਂ ਕੱਲੀ ਨੀ ਗਾਉਂਦੀ ਕੁਦਰਤ ਗਾਉਂਦੀ ਐ
ਛੇੜ ਸੁਰ ਕੋਈ ਗੀਤ ਪਿਆਰ ਦੇ ਗਾਉਣ ਦੀਆਂ
PUBLISHERS
Lyrics © IPRS, Warner Music India Private Limited, Warner Chappell Music, Inc.