ਓ ਚੜ੍ਹ ਆਈ ਲਾਲੀ ਤੇਰੇ ਮੁੱਖ ਤੇ
ਜਿੱਦਾਂ ਹੋਵੇ ਨਿਖਰੀ ਦੁਪਹਿਰ ਗੋਰੀਏ
ਧਰਤੀ ਤੇ ਲੱਗਦੇ ਨੇ ਪੈਰ ਗੋਰੀਏ
ਓ ਫਿਰਦੀ ਐ ਖੁੰਬ ਵਾਂਗੂ ਨਿਖਰੀ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ
ਓ ਸੌਣ ਦੇ ਮਹੀਨੇ ਦੀ ਸਵੇਰ ਵਰਗੇ
ਚਿੱਟੇ ਦੰਦ ਕਰ ਗਏ ਹਲਾਕ ਗੋਰੀਏ
ਸਾਰੇ ਬਦਲੋਟੀ ਬਣ ਵਰ੍ਹੇ ਤੇਰੇ ਤੇ
ਲਾਈ ਬੈਠੇ ਉਮਰਾਂ ਦੀ ਆਸ ਗੋਰੀਏ
ਭਰ ਜਾ ਨੀ ਕਾਸੇ ਸਾਡੇ ਪਿਆਰ ਦੇ
ਕਦੇ ਫੱਕਰਾਂ ਨੂੰ ਕਰਦੇ ਇਸ਼ਾਰੇ
ਓ ਫਿਰਦੀ ਐ ਖੁੰਬ ਵਾਂਗੂ ਨਿਖਰੀ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ
ਦੱਸ ਕੀ ਮੁੱਲ ਪਾਈਏ ਤੇਰੀ ਸੰਗ ਤੇ
ਮੁੰਡਿਆਂ ਤਵੀਤ ਜਿੱਥੋਂ ਮਿਲਦੇ
ਇਹਨਾਂ ਨੂੰ ਪਿਆਰਾਂ ਦੇ ਨਾ ਢੰਗ ਨੇ
ਸਾਹਾਂ ਦੀ ਜੇ ਗੱਲ ਕਰੇਂ ਸੋਹਣੀਏ
ਓ ਫਿਰਦੀ ਐ ਖੁੰਬ ਵਾਂਗੂ ਨਿਖਰੀ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ
ਤੂੰ ਫਿਰਦੀ ਐ ਖੁੰਬ ਵਾਂਗੂ ਨਿਖਰੀ
ਸਾਰੇ ਸ਼ਹਿਰ 'ਚ ਕਰਾਤੇ ਬਿੱਲੋ ਕਾਰੇ