ਹਾਂ ਰੱਬ ਵਰਗਾ ਕੋਈ ਸਖੀ-ਸੁਲਤਾਨ ਹੈ ਨਹੀਂ
ਜਿਨੇ ਸਾਰੇ ਸੰਸਾਰ ਨੂ ਲਾਈ ਰੋਟੀ
ਸਦਾ ਜਗ ਦੇ ਜਿਉਂਦੀਆਂ ਰਹਿਣ ਮਾਵਾਂ
ਓਹ ਜਿਨ੍ਹਾਂ ਬੱਚਿਆਂ ਦੇ ਮੁਹ ਪਾਈ ਰੋਟੀ
ਭੱਜੀ ਫਿਰਦੀ ਐ ਰੋੱਟੀ ਦੇ ਮਗਰੋ ਦੁਨੀਆ
ਸੁੱਭੋ ਸ਼ਾਮ ਦੁਪਹਿਰ ਨੂ ਖਾਈ ਰੋਟੀ
ਇਸ ਰੋੱਟੀ ਦਾ ਭੇਦ ਨਾ ਕੋਈ ਜਾਣੇ
ਕਿਥੋਂ ਆਈ ਤੇ ਕਿੰਨੇ ਬਣਾਈ ਰੋਟੀ
ਓਹ ਰੋੱਟੀ ਦੀ ਕਦਰ ਨੂ ਕੀ ਜਾਣੇ, ਕੀ ਜਾਣੇ, ਕੀ ਜਾਣੇ
ਜਿੰਨੂ ਮਿਲਦੀ ਐ ਪੱਕੀ ਪਕਾਈ ਰੋਟੀ ਜਿੰਨੂ ਮਿਲਦੀ ਐ ਪੱਕੀ ਪਕਾਈ ਰੋਟੀ
ਭੱਜੀ ਫਿਰਦੀ ਐ ਰੋੱਟੀ ਦੇ ਮਗਰੋ ਦੁਨੀਆ
ਇੱਕ ਸਬਰ ਸੰਤੋਖ ਦੇ ਨਾਲ ਖਾਂਦੇ ਇੱਕ ਮਾਰਦੇ ਫਿਰਨ ਫੁਕਾਈ ਰੋਟੀ
ਇੱਕ ਸਬਰ ਸੰਤੋਖ ਦੇ ਨਾਲ ਖਾਂਦੇ ਇੱਕ ਮਾਰਦੇ ਫਿਰਨ ਫੁਕਾਈ ਰੋਟੀ
ਉਸ ਭੁੱਖੇ ਨੂ ਪੁੱਛ ਕੇ ਵੇਖ ਮੰਨਾ, ਵੇਖ ਮਾਨਾ , ਭਾਈ ਵੇਖ ਮਾਨਾ
ਜਿੰਨੂ ਲੱਭੇ ਨਾ ਮੱਸਾ ਖਾਈ ਰੋਟੀ ਜਿੰਨੂ ਲੱਭੇ ਨਾ ਮੱਸਾ ਖਾਈ ਰੋਟੀ
ਸਾਰੇ ਜਣ ਓਸ ਬੰਦੇ ਨੂ ਨੇਕ ਮੰਦੇ, ਨੇਕ ਮੰਦੇ, ਬੈ ਨੇਕ ਮੰਦੇ
ਜਿਨੇ ਹੱਕ-ਹਲਾਲ ਦੀ ਖਾਈ ਰੋਟੀ ਜਿਨੇ ਹੱਕ-ਹਲਾਲ ਦੀ ਖਾਈ ਰੋਟੀ
ਭੱਜੀ ਫਿਰਦੀ ਐ ਰੋੱਟੀ ਦੇ ਮਗਰੋ ਦੁਨੀਆ
ਰੋਟੀ ਗੋਲ ਹੈ, ਕੱਮ ਵੀ ਗੋਲ ਇਸਦਾ
ਜੀਵੇ ਜਗਤ ਨੂ ਚੱਕਰ ਵਿਚ ਪਾਏ ਰੋਟੀ
ਸਿੰਨਾ ਜਾਂ ਤੰਦੂਰ ਵਿਚ ਸਾੜ ਲੈਂਦੀ
ਭੁੱਖੇ ਪੇਟ ਦੀ ਅੱਗ ਬੁਝਾਏ ਰੋਟੀ
ਰੋਟੀ ਖਾਊਂ ਲੱਗਾ ਬੰਦਾ ਕਰੇ ਨਖਰੇ
ਰੋਟੀ ਖਾਊਂ ਲੱਗਾ ਬੰਦਾ ਕਰੇ ਨਖਰੇ
ਤੇ ਸ਼ੁਕਰੇ ਨੂ ਰਾਸ ਨਾ ਆਏ ਰੋਟੀ ਤੇ ਸ਼ੁਕਰੇ ਨੂ ਰਾਸ ਨਾ ਆਏ ਰੋਟੀ
ਪਈ ਬੁਰਕੀ ਵੀ ਮੁਹ ਚੋ ਕੱਢ ਲੈਂਦਾ ਐ
ਬਿਨਾ ਹੁਕਮ ਦੇ ਅੰਦਰ ਨਾ ਜਾਏ ਰੋਟੀ ਬਿਨਾ ਹੁਕਮ ਦੇ ਅੰਦਰ ਨਾ ਜਾਏ ਰੋਟੀ
ਭੱਜੀ ਫਿਰਦੀ ਐ ਰੋੱਟੀ ਦੇ ਮਗਰੋ ਦੁਨੀਆ
ਕੋਈ ਕਿਸੇ ਦਾ ਰਿਜ਼ਕ ਨਹੀਂ ਖੋ ਸਕਦਾ
ਕੋਈ ਕਿਸੇ ਦਾ ਰਿਜ਼ਕ ਨਹੀਂ ਖੋ ਸਕਦਾ
ਲਿਖੀ ਆਈ ਐ ਘੁਰੂ ਲਿਖਾਈ ਰੋਟੀ
ਲਿਖੀ ਆਈ ਐ ਘੁਰੂ ਲਿਖਾਈ ਰੋਟੀ
ਓਹਨਾ ਕੱਮ ਵਿਚ ਬਰਕਤਾਂ ਰਹਿੰਦੀਆਂ ਨੇ
ਜਿਨ੍ਹਾਂ ਖੈਰ ਫਕੀਰਾ ਨੂੰ ਪਾਈ ਰੋਟੀ
ਓਹਨੀ ਕਹੀ ਮਾਨਾ ਜਿੰਨੀ ਹਜ਼ਮ ਹੋ ਜਾਏ
ਓਹਨੀ ਕਹੀ ਮਾਨਾ ਜਿੰਨੀ ਹਜ਼ਮ ਹੋ ਜਾਏ
ਰੋਟੀ ਕਾਦੀ ਜੇ ਹਜ਼ਮ ਨਾ ਆਈ ਰੋਟੀ
ਰੋਟੀ ਕਾਦੀ ਜੇ ਹਜ਼ਮ ਨਾ ਆਈ ਰੋਟੀ
ਰੋਟੀ ਕਾਦੀ ਜੇ ਹਜ਼ਮ ਨਾ ਆਈ ਰੋਟੀ
ਰੋਟੀ ਕਾਦੀ ਜੇ ਹਜ਼ਮ ਨਾ ਆਈ ਰੋਟੀ
ਰੋਟੀ ਕਾਦੀ ਜੇ ਹਜ਼ਮ ਨਾ ਆਈ ਰੋਟੀ