LyricFind Logo
LyricFind Logo
Profile image icon
Lyric cover art

4 Real

•

2025

Ask Them

Apple Music logo
Deezer logo
Spotify logo
Lyrics
ਆਜਾ Jxggi
ਹੋ ਕਿਵੇਂ ਝੱਲ ਗਈ ਐ ਵਾਰ ਮੇਰੀ ਹਿੱਙ ਤੋਂ ਨਾ ਪੁੱਛੀ
ਤੇ ਮੈਂ ਰੁਕਿਆ ਨੀ ਕਟੋਂ ਵੱਜੀ ਸ਼ਿੱਙ ਤੋਂ ਨਾ ਪੁੱਛੀ
ਰਹਿਆ ਜ਼ਿੰਦਗੀ ਚ ਰੋਲ ਕਾਫੀ ਜਾਣਿਆਂ ਦਾ ਜਾਣੇ
ਮੇਰੇ ਬਾਰੇ ਪੁੱਛਣਾ ਤਾਂ ਕਿਸੇ ਇਕ ਤੋਂ ਨਾ ਪੁੱਛੀ
ਤੇ ਮੈਂ ਉਠਿਆ ਆ ਜਿੱਥੋਂ ਉਹਨਾ ਗਲੀਆਂ ਤੋਂ ਪੁੱਛੀ
ਟੁੱਟ ਸੁਪਨੇ ਸੀ ਜਾਂਦੇ ਅੱਖਾਂ ਮਲੀਆਂ ਤੋਂ ਪੁੱਛੀ
ਵਿਚ ਕਿੰਨੀਆਂ ਦਲੇਰੀ ਦੇ ਦਾਊਂ ਜਿਗਰਾ ਗਵਾਹੀਆਂ
ਕਿੰਨੀ ਗਨ ਤੇ ਗ੍ਰਿਪ ਆ ਕੇ ਤਲੀਆਂ ਤੋਂ ਪੁੱਛੀ
ਸ਼ਾਹੀ ਕੀਂਮਤੀ ਗਵਾਇਆ ਸੀ ਜੋ ਹਾਰਿਆਂ ਦੇ ਕਿਸੇ
ਲਈਆ ਅੱਗ ਦੇ ਸਮੁੰਦਰਾ ਚ ਤਾਰਿਆਂ ਦੇ ਕਿਸੇ
ਤੇ ਮੈਂ ਜਿਹਨਾਂ ਨਾਲ ਬਹਿ ਕੇ ਕੇਰਾ ਖਾ ਲਿਆ ਰਕਾਣੇ
ਪੁੱਛੀ ਉਹਨਾ ਕੋਲੋਂ ਜਾ ਕੇ ਵਫਾਦਾਰੀਆਂ ਦੇ ਕਿਸੇ
ਪਿੱਠ ਲੱਗਦੀ ਨੀ ਮੇਰੀ ਕਿਉਂ ਦੁਆਵਾ ਕੋਲੋਂ ਪੁੱਛੀ
ਕਿਹਦੇ ਵੱਲ ਦੀ ਆ ਚੱਲਣ ਹਵਾਵਾਂ ਕੋਲੋਂ ਪੁੱਛੀ
ਕਿੰਨਾ ਰੋਕਿਆ ਸੀ ਦੱਸਣਾ ਨੀ ਰੋੜ੍ਹੇਆ ਨੇ ਤੈਨੂੰ
ਕਿਵੇਂ ਮੰਜ਼ਿਲਾਂ ਤੇ ਆ ਗਿਆ ਮੈਂ ਰਾਹਵਾਂ ਕੋਲੋਂ ਪੁੱਛੀ
ਜਿੱਥੇ ਕੱਲਾ ਬੈਠਾ ਰਹਿਆ ਸੀ ਉਹ ਥਾਵਾਂ ਕੋਲੋਂ ਪੁੱਛੀ
ਰੁੱਸੇ ਅੱਜ ਵੀ ਪਏ ਨੇ ਜਾ ਕੇ ਛਾਵਾਂ ਕੋਲੋਂ ਪੁੱਛੀ
ਲੈ ਕੇ ਮੌਤ ਦੇ ਸੁਨੇਹੇ ਸੀ ਬਨੇਰਿਆਂ ਤੇ ਬੈਠਦੇ
ਕਿੰਨੀ ਵਾਰੀ ਖਾਲੀ ਮੁੜ੍ਹੇ ਨੇ ਤੂੰ ਕਾਵਾਂ ਕੋਲੋਂ ਪੁੱਛੀ
ਜਿੱਦੀ nature ਆ ਕਿੰਨਾ ਪੁੱਛੀ ਹਾਰਾਂ ਨੂੰ ਪਤਾ ਐ
ਮੇਰਾ ਨਾਮ ਕਿਵੇਂ ਵੇਚਣਾ ਬਜ਼ਾਰਾਂ ਨੂੰ ਪਤਾ ਐ
ਘਰੋਂ ਦੂਰ ਰਹਿ ਕੇ ਵੇਖਿਆ ਐ ਮੈਂ ਜਿਹਨਾਂ ਨਾ ਜਵਾਨੀ
ਮੇਰੇ ਮਾਪਿਆਂ ਤੋਂ ਜ਼ਿਆਦਾ ਮੇਰੇ ਯਾਰਾਂ ਨੂੰ ਪਤਾ ਐ
ਕਿਵੇਂ ਪੁੱਠੇ ਪੈਰੀ ਘੱਲਿਆ ਐ ਦਰਦਾਂ ਨੂੰ ਪੁੱਛੀ
ਬਰਸਾਤਾਂ ਬਣ ਥੱਲਿਆ ਐ ਗਰਦਾਂ ਨੂੰ ਪੁੱਛੀ
ਛੁਰੀਆਂ ਬੁੱਕਲਾ ਚ ਰੱਖਦੇ ਜੋ ਉਹਨਾ ਨੂੰ ਕੀ ਪਤਾ
ਮੁੱਲ ਕਰੀ ਹੋਈ ਜ਼ੁਬਾਨ ਦਾ ਕੀ ਮਰਦਾਂ ਨੂੰ ਪੁੱਛੀ
ਗਮ ਕਿਹੜੀਆਂ ਗੱਲਾਂ ਦਾ ਹੰਝੂ ਖਾਰਿਆਂ ਨੂੰ ਪਤਾ
ਤੇ ਮੈਂ ਇਕੱਲਾ ਈ ਬਥੇਰਾ ਆ ਸਹਾਰਿਆਂ ਨੂੰ ਪਤਾ
ਮੈਨੂੰ ਲੱਗਦਾ ਐ ਮੇਰੇ ਵਿਚ ਕਮੀਆਂ ਦੇ ਬਾਰੇ
ਮੈਨੂੰ ਛੱਡ ਕੇ ਰਕਾਣੇ ਬਾਕੀ ਸਾਰਿਆਂ ਨੂੰ ਪਤਾ
ਜਾਣਕਾਰਾਂ ਕੋਲੋਂ ਪੁੱਛ ਲੈ ਨਾ ਗੈਰਾਂ ਕੋਲੋਂ ਪੁੱਛੀ
ਪਿੱਠ ਪਿੱਛੇ ਕਿਹਨੇ ਘੋਲੀਆਂ ਨੇ ਜ਼ਹਿਰਾਂ ਕੋਲੋਂ ਪੁੱਛੀ
ਵੱਡੇ ਸੁਪਨੇ ਰਕਾਣੇ ਅੱਖਾਂ ਨਿੱਘੀਆਂ ਚ ਲੈ ਕੇ
ਮਾਹਰੇ ਮਿੱਠ-ਤੇ ਹਾਲਤ ਕਿਵੇਂ ਪੈਰਾਂ ਕੋਲੋਂ ਪੁੱਛੀ
ਨਾਮ ਕਿਥੇ ਕਿਥੇ ਬੋਲਿਆ ਐ ਥਾਣਿਆਂ ਨੂੰ ਪੁੱਛੀ
ਰੰਗ ਲੱਗਦੇ ਨੀ ਚੰਗੇ ਕਾਲੇ ਬਣਿਆਂ ਨੂੰ ਪੁੱਛੀ
Jxggi ਕੋਲੋਂ ਪੁੱਛੀ ਧੇਹਾਂ ਕਿਵੇਂ ਆਕੜ੍ਹਾ ਦੇ ਕਿਲੇ
ਘਰ ਦਿਲਾਂ ਚ ਖੇਡੇ ਕਿਵੇਂ ਗਾਣਿਆਂ ਨੂੰ ਪੁੱਛੀ

WRITERS

JAGSIR SINGH

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

4 Real

2025

01

That's All I Know

Jxggi

02

Even Flow

Dishant, Jxggi

03

Why Me?

Jxggi

04

Ask Them

Dishant, Jxggi

From This Artist