ਵੇ ਤੂੰ ਫੈਸਲੇ ਹੀ ਫਾਸਲੇ ਵਧਾਉਣ ਵਾਲੇ ਕੀਤੇ
ਵੇ ਤੂੰ ਫੈਸਲੇ ਹੀ ਫਾਸਲੇ ਵਧਾਉਣ ਵਾਲੇ ਕੀਤੇ
ਨਹੀਂ ਤਾਂ ਤੇਰੇ ਤੋਂ ਕਰੀਬ ਮੇਰੇ ਦੱਸ ਕੌਣ ਸੀ
ਵੇ ਤੂੰ ਫੈਸਲੇ ਹੀ ਫਾਸਲੇ ਵਧਾਉਣ ਵਾਲੇ ਕੀਤੇ
ਨਹੀਂ ਤਾਂ ਤੇਰੇ ਤੋਂ ਕਰੀਬ ਮੇਰੇ ਦੱਸ ਕੌਣ ਸੀ
ਅੱਖਾਂ ਖੁੱਲ੍ਹੀਆਂ 'ਚ ਤੱਕਾਂ ਮੁੱਖ ਦਿੱਸਦਾ
ਬੰਦ ਅੱਖੀਆਂ 'ਚ ਵੀ ਤੂੰਹੀਓਂ ਦਿੱਸਦਾ
ਅੱਖਾਂ ਖੁੱਲ੍ਹੀਆਂ 'ਚ ਤੱਕਾਂ ਮੁੱਖ ਦਿੱਸਦਾ
ਬੰਦ ਅੱਖੀਆਂ 'ਚ ਵੀ ਤੂੰਹੀਓਂ ਦਿੱਸਦਾ
ਮੇਰੇ ਵਰਗੇ ਮੁਰੀਦ ਤੇਰੇ ਦੱਸ ਕੌਣ ਸੀ
ਮੇਰੇ ਵਰਗੇ ਮੁਰੀਦ ਤੇਰੇ ਦੱਸ ਕੌਣ ਸੀ
ਦੱਸ ਤੇਰੇ ਤੋਂ ਕਰੀਬ ਮੇਰੇ ਹੋਰ ਕੌਣ ਸੀ
ਵੇ ਤੂੰ ਫੈਸਲੇ ਹੀ ਫਾਸਲੇ ਵਧਾਉਣ ਵਾਲੇ ਕੀਤੇ
ਤੂੰ ਹੀ ਲੇਖਾਂ ਦਾ ਸੀ ਚੜ੍ਹਦਾ ਸਿਤਾਰਾ ਵੇ
ਕਾਹਤੋਂ ਡੋਬ ਗਿਓਂ ਕਰਕੇ ਕਿਨਾਰਾ ਵੇ
ਤੂੰ ਹੀ ਲੇਖਾਂ ਦਾ ਸੀ ਚੜ੍ਹਦਾ ਸਿਤਾਰਾ ਵੇ
ਕਾਹਤੋਂ ਡੋਬ ਗਿਓਂ ਕਰਕੇ ਕਿਨਾਰਾ ਵੇ
ਮੇਰੇ ਲਿਖਿਆਂ ਨਸੀਬਾਂ ਵਿੱਚ ਹੋਰ ਕੌਣ ਸੀ
ਮੇਰੇ ਲਿਖਿਆਂ ਨਸੀਬਾਂ ਵਿੱਚ ਹੋਰ ਕੌਣ ਸੀ
ਦੱਸ ਤੇਰੇ ਤੋਂ ਕਰੀਬ ਮੇਰੇ ਹੋਰ ਕੌਣ ਸੀ
ਵੇ ਤੂੰ ਫੈਸਲੇ ਹੀ ਫਾਸਲੇ ਵਧਾਉਣ ਵਾਲੇ ਕੀਤੇ
ਵੇ ਤੂੰ ਫੈਸਲੇ ਹੀ ਫਾਸਲੇ ਵਧਾਉਣ ਵਾਲੇ ਕੀਤੇ
ਦੱਸ ਤੇਰੇ ਤੋਂ ਕਰੀਬ ਮੇਰੇ ਹੋਰ ਕੌਣ ਸੀ