ਪਹਿਲੀ ਵਾਰ ਪਿਆਰ ਹੋਇਆ ਪਹਿਲੀ ਵਾਰ ਧੋਖਾ
ਕਿੰਝ ਮੂੰਹੋਂ ਬੋਲ ਕਰਾਂ ਮੈਂ ਬਿਆਨ ਨੀ
ਉੰਜ ਤਾਂ ਚਾਹੀਦਾ ਰੋਣਾ ਧੋਣਾ ਓਹਦੇ ਵਾਸਤੇ
ਤੇ ਹੋਣਾ ਵੀ ਚਾਹੀਦਾ ਪਰਸ਼ਾਨ ਨੀ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਹੋ ਮੇਰੇ ‘ਚੋਂ ਪਤਾ ਨਹੀਂ ਕਿ ਕਿ ਤੋਲਦੀ ਰਹੀ
ਆਪਣੇ ਹਿਸਾਬਾਂ ਵਿਚ ਤੋਲਦੀ ਰਹੀ
ਰੀਝ ਲਾ ਲਾ ਮੇਰੀਆਂ ਸੁਣਾਈਆਂ ਕਮੀਆਂ
ਮੈਂ ਰਿਹਾ ਮੁਸਕਾਉਂਦਾ ਤੇ ਓਹ ਬੋਲਦੀ ਰਹੀ
ਜਿਵੇਂ ਛੱਡ ਕੇ ਗੁਲਾਮੀ ਕਿਸੇ ਦੇਸ ਦੀ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਮੈਂ ਕਲਮ ਮੇਰੀ ਦਾ ਮੁੱਲ ਪਾਉਣ ਵਾਸਤੇ
ਉੱਤੇ ਕਾਗਜ਼ਾਂ ਸਿਆਹੀ ਡੁੱਲ ਜਾਣ ਵਾਸਤੇ
ਓਹਨੂੰ ਕੀ ਪਤਾ ਸੀ ਮੈਂ ਸ਼ਾਇਰ ਬਣਨਾ
ਮੈਂ ਤਾਂ ਯਾਰੀ ਹੀ ਲਾਈ ਸੀ ਰੁੱਲ ਜਾਣ ਵਾਸਤੇ
ਦਿਲ ਟੁੱਟੇ ਆਹ ਆਖਿਰ ਕਿਵੇਂ ਜੁੜਦੇ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਹੋ ਕਦੇ ਨਾ ਕਦੇ ਤਾਂ ਮੈਨੂੰ ਯਾਦ ਕਰੂਗੀ
ਅੱਜ ਨਾ ਕਰੂ ਤਾਂ ਚੱਲ ਬਾਅਦ ਕਰੂਗੀ
ਮੈਨੂੰ ਵੀ ਭੁਲਾਉਣਾ ਐਨਾ ਸੌਖਾ ਨਹੀਂ ਕੁੜੇ
ਯਾਦ ਨਾ ਮੈਂ ਆਵਾਂ ਫਰਿਆਦ ਕਰੂਗੀ
ਨੀ ਮੈਂ ਡੁੱਲੂੰਗਾ ਅੱਖਾਂ ‘ਚੋਂ ਨੀਰ ਬਣ ਕੇ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਇੰਜ ਤੋੜਿਆ ਟਿੱਕਾ ਕੇ ਦਿਲ ਨਾਰ ਨੇ
ਏਹ ਬੜੇ ਡੂੰਘੇ ਨੇ ਜਜ਼ਬਾਤ ਕੁੜੇ
ਤੇਰੀ ਕਿੱਥੇ ਕਿੱਥੇ ਕਿਹਦੇ ਨਾਂ
ਕਦੇ ਧੋਖਾ ਤੇ ਕਦੇ ਪਿਆਰ ਮਿਲੇ
ਬਸ ਜ਼ਿੰਦਗੀ ਦੇ ਰੰਗ ਮੰਨਦੇ ਆਂ
ਬਸ ਜ਼ਿੰਦਗੀ ਦੇ ਰੰਗ ਮੰਨਦੇ ਆਂ
ਬਸ ਜ਼ਿੰਦਗੀ ਦੇ ਰੰਗ ਮੰਨਦੇ ਆਂ