LyricFind Logo
LyricFind Logo
Profile image icon
Lyric cover art

Dard Kahani

•

2022

Dard Kahani

Apple Music logo
Deezer logo
Spotify logo
Lyrics
Icon

ਹਾਂ ਹਾਂ ਹਾਂ ਹਾਂ

ਸੁਣੋ ਦਰਦ ਕਹਾਣੀ ਮੇਰੀ
ਜੇ ਤੁਸੀਂ ਪੁੱਛਦੇ ਓ ਸੱਜਣੋ
ਨਿੱਤ ਧੁਖੇ ਹਿਜ਼ਰ ਦੀ ਧੂਣੀ
ਜੇ ਕੱਖ ਸੁੱਟਦੇ ਓ ਸੱਜਣੋ
ਅਸੀਂ ਕਿਦਾਂ ਹੋਏ ਲਾਚਾਰ
ਕਿਦਾਂ ਹੋਏ ਲਾਚਾਰ
ਤੇ ਪੈ ਗਏ ਰਾਹ ਬਿਖੜੇਆਂ ਤੇ
ਐਸੀ ਪਈ ਵਕਤ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਪਈ ਸਮੇਂ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਹੋਏ ਨਾ ਮੇਲ ਵਿਛੜਿਆਂ ਦੇ

ਸਾਡੀ ਵੀ ਵੱਖਰੀ ਦੁਨੀਆ ਸੀ
ਵੱਖ ਦੁਨੀਆ ਨਾਲੋਂ ਗੱਲਾਂ ਸੀ
ਸਾਡੀ ਪ੍ਰੀਤ ਦਾ ਸਾਗਰ ਡੂੰਗਾ ਸੀ
ਤੇ ਉੱਚੀਆਂ ਲੰਮੀਆਂ ਛੱਲਾਂ ਸੀ
ਸਾਡੀ ਵੀ ਵੱਖਰੀ ਦੁਨੀਆ ਸੀ
ਵੱਖ ਦੁਨੀਆ ਨਾਲੋਂ ਗੱਲਾਂ ਸੀ
ਸਾਡੀ ਪ੍ਰੀਤ ਦਾ ਸਾਗਰ ਡੂੰਗਾ ਸੀ
ਤੇ ਉੱਚੀਆਂ ਲੰਮੀਆਂ ਛੱਲਾਂ ਸੀ
ਸਾਡੇ ਸੁਪਨੇ ਅੱਲੜ ਉਮਰਾਂ ਦੇ
ਹੋ ਸੁਪਨੇ ਅੱਲੜ ਉਮਰਾਂ ਦੇ
ਫਸੇ ਜਾਲ ਮਿੱਠੜੇਆਂ ਦੇ
ਐਸੀ ਪਈ ਵਕਤ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਪਈ ਸਮੇਂ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਹੋਏ ਨਾ ਮੇਲ ਵਿਛੜਿਆਂ ਦੇ

ਆਸਾਂ ਦੇ ਆਸ਼ਿਆਨੇ ਦਾ
ਅੱਜ ਹਸ਼ਰ ਵੇਖਿਆ ਜਾਵੇ ਨਾ
ਜੋ ਵਿਛੜੇ ਦੋਬਾਰਾ ਨਹੀਂ ਮਿਲਣੇ
ਰੱਬ ਐਸੇ ਯਾਰ ਮਿਲਾਵੇ ਨਾ
ਆਸਾਂ ਦੇ ਆਸ਼ਿਆਨੇ ਦਾ
ਅੱਜ ਹਸ਼ਰ ਵੇਖਿਆ ਜਾਵੇ ਨਾ
ਜੋ ਵਿਛੜੇ ਦੋਬਾਰਾ ਨਹੀਂ ਮਿਲਣੇ
ਰੱਬ ਐਸੇ ਯਾਰ ਮਿਲਾਵੇ ਨਾ
ਘਾਵ ਦਿਲ ਮੇਰੇ 'ਤੇ ਡੂੰਘੇ ਨੇ
ਦਿਲ ਮੇਰੇ 'ਤੇ ਡੂੰਘੇ ਨੇ
ਬੇਵਕਤ ਨਿਖੜਿਆਂ ਦੇ
ਐਸੀ ਪਈ ਵਕਤ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਪਈ ਸਮੇਂ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਹੋਏ ਨਾ ਮੇਲ ਵਿਛੜਿਆਂ ਦੇ

ਦਿਲ ਟੁੱਟਿਆ ਜੀਣ ਦੀ ਚਾਹਤ ਨਹੀਂ
ਇੱਕ ਆਸ ਸਹਾਰੇ ਜੀਣੇ ਆਂ
ਰੂਹ ਰੋਂਦੀ ਦਰਗਾਪੁਰੀਏ ਦੀ
ਨਿੱਤ ਖਾਰੇ ਹੰਜੂ ਪੀਣੇ ਆਂ
ਦਿਲ ਟੁੱਟਿਆ ਜੀਣ ਦੀ ਚਾਹਤ ਨਹੀਂ
ਇੱਕ ਆਸ ਸਹਾਰੇ ਜੀਣੇ ਆਂ
ਰੂਹ ਰੋਂਦੀ ਦਰਗਾਪੁਰੀਏ ਦੀ
ਨਿੱਤ ਖਾਰੇ ਹੰਜੂ ਪੀਣੇ ਆਂ
ਨਿੱਤ ਕੱਲਿਆਂ ਬਹਿ ਕੇ ਰੋ ਲਈਦਾ
ਕੱਲਿਆਂ ਬਹਿ ਕੇ ਰੋ ਲਈਦਾ
ਵਾਂਗ ਬਾਲ ਨਿੱਕੜਿਆਂ ਦੇ
ਐਸੀ ਪਈ ਵਕਤ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਪਈ ਸਮੇਂ ਦੀ ਮਾਰ
ਹੋਏ ਨਾ ਮੇਲ ਵਿਛੜਿਆਂ ਦੇ
ਹੋਏ ਨਾ ਮੇਲ ਵਿਛੜਿਆਂ ਦੇ

ਸਾਡੀ ਪ੍ਰੀਤ ਦਾ ਸਾਗਰ ਡੂੰਗਾ ਸੀ
ਤੇ ਉੱਚੀਆਂ ਲੰਮੀਆਂ ਛੱਲਾਂ ਸੀ

WRITERS

BINDA DARGAPURIA

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Dard Kahani

2022

01

Dard Kahani

Manjit Singh Sohi