ਤੈਨੂੰ ਆਉਂਦਾ ਨਹੀਂ ਜੇ ਇਸ਼ਕ ਨਿਭਾਉਣਾ
ਪਿਆਰ ਕਰਕੇ ਨੀ ਅੱਸੀ ਪਛਤਾਉਣਾ ਹਾਏ
ਪਿਆਰ ਕਰਕੇ ਨੀ ਅੱਸੀ ਪਛਤਾਉਣਾ
ਮੈਂ ਤਾਂ ਯਾਦਾਂ ਦੇ ਬਨੇਰੇ ਨਹੀਓ ਬਹਿਣਾ
ਇਸ਼ਕ ਦੇ ਰਾਹਾਂ ਵਿਚ ਕੰਡਿਆਂ ਦੀ ਥੋੜ ਨਾ
ਜੇ ਤੂੰ ਮੇਰੇ ਨਾਲ ਹੈ ਤਾ ਕਿਸੇ ਦੀ ਵੀ ਲੋੜ ਨਾ
ਮੇਰੇ ਜੇਹਾ ਯਾਰ ਤੈਨੂੰ ਮਿਲੁ ਕੋਈ ਹੋਰ ਨਾ
ਪਿਆਰ ਵਾਲੀ ਡੋਰ ਪੱਕੀ ਐਵੇਂ ਇਹਨੂੰ ਤੋੜ ਨਾ
ਮੇਰਾ ਫਰਜ ਸੀ ਤੈਨੂੰ ਸਮਝਾਉਣਾ
ਮੇਰਾ ਫਰਜ ਸੀ ਤੈਨੂੰ ਸਮਝਾਉਣਾ
ਮੈਂ ਤਾਂ ਯਾਦਾਂ ਦੇ ਬਨੇਰੇ ਨਹੀਓ ਬਹਿਣਾ
ਤੇਰੇ ਵਿੱਚ ਮੈਂ ਮੇਰੇ ਵਿੱਚ ਤੂੰ
ਟੁੱਟਿਆ ਦਿਲ ਤੂੰ ਫੇਰ ਜੋੜ ਦੇ
ਜੇ ਤੂੰ ਟੁੱਟ ਕੇ ਨੀ ਪਿਆਰ ਨਿਭਾਉਣਾ ਹਾਏ
ਜੇ ਤੂੰ ਟੁੱਟ ਕੇ ਨੀ ਪਿਆਰ ਨਿਭਾਉਣਾ ਹਾਏ
ਮੈਂ ਤਾਂ ਯਾਦਾਂ ਦੇ ਬਨੇਰੇ ਨਹੀਓ ਬਹਿਣਾ