ਜਦੋਂ ਰੁੱਸ ਜਾਵੇਂ ਤੂੰ ਮੈਥੋਂ ਮੋੜ ਲਵੇਂ ਮੂੰਹ
ਤੈਨੂੰ ਰੁੱਸੇ ਨੂੰ ਮਨਾਵਾਂ ਛਣਕਾ ਕੇ ਵੰਗਾਂ ਨੂੰ
ਮੈਂ ਰੁੱਸਾਂ ਤਾਂ ਮਨਾ ਲਵੇਂ ਬਾਂਹ ਫੜ ਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਮਾਹੀਆ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਜਿੱਥੇ ਹੁੰਦਾ ਪਿਆਰ ਤੇ ਓਥੇ ਹੋਣ ਲੜਾਈਆਂ ਵੇ
ਹੋਣ ਲੜਾਈਆਂ ਪਿੱਛੋਂ ਢੋਲਾ ਸੁਲਹ ਸਫ਼ਾਈਆਂ ਵੇ
ਜਿੱਥੇ ਹੁੰਦਾ ਪਿਆਰ ਤੇ ਓਥੇ ਹੋਣ ਲੜਾਈਆਂ ਵੇ
ਹੋਣ ਲੜਾਈਆਂ ਪਿੱਛੋਂ ਢੋਲਾ ਸੁਲਹ ਸਫ਼ਾਈਆਂ ਵੇ
ਜੇ ਕੋਈ ਕਰਾਂ ਮੈਂ ਕਸੂਰ ਮੈਂ ਮਨਾ ਲਵਾਂ ਹਜ਼ੂਰ
ਜੇ ਕੋਈ ਕਰਾਂ ਮੈਂ ਕਸੂਰ ਮੈਂ ਮਨਾ ਲਵਾਂ ਹਜ਼ੂਰ
ਤੇਰੇ ਮੁਖੜੇ ਤੇ ਜੁਲਫ਼ਾਂ ਦੀ ਛਾਂ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਮਾਹੀਆ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਪਲ ਵਿੱਚ ਲਵੇ ਸਮੇਟ ਤੂੰ ਪੈਂਦਾ ਏ ਜਦੋਂ ਬਖੇੜਾ ਵੇ
ਤੈਨੂੰ ਵੀ ਸਮਝਾਉਣ ਦਾ ਆਉਂਦਾ ਏ ਵੱਲ ਬਥੇਰਾ ਵੇ
ਪਲ ਵਿੱਚ ਲਵੇ ਸਮੇਟ ਤੂੰ ਪੈਂਦਾ ਏ ਜਦੋਂ ਬਖੇੜਾ ਵੇ
ਤੈਨੂੰ ਵੀ ਸਮਝਾਉਣ ਦਾ ਆਉਂਦਾ ਏ ਵੱਲ ਬਥੇਰਾ ਵੇ
ਜਦੋਂ ਕਹਿਣਾ ਮੇਰੀ ਜਾਨ ਹਾਏ ਮੈਂ ਹੋ ਜਾਵਾਂ ਕੁਰਬਾਨ
ਜਦੋਂ ਕਹਿਣਾ ਮੇਰੀ ਜਾਨ ਹਾਏ ਮੈਂ ਹੋ ਜਾਵਾਂ ਕੁਰਬਾਨ
ਸੀਨੇ ਲੱਗ ਜਾਵਾਂ ਤੇਰੇ ਨਾਂ ਨਾਂ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਮਾਹੀਆ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਹਾਏ ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਿਆ ਨਾ ਕਰ ਵੇ
ਤਾਣੇ ਦੇ ਦੇ ਬੇਨੀਪਾਲ ਇੰਝ ਲੜਿਆ ਨਾ ਕਰ ਵੇ
ਨਿੱਕੀ ਨਿੱਕੀ ਗੱਲ ਦਾ ਗੁੱਸਾ ਕਰਿਆ ਨਾ ਕਰ ਵੇ
ਤਾਣੇ ਦੇ ਦੇ ਬੇਨੀਪਾਲ ਇੰਝ ਲੜਿਆ ਨਾ ਕਰ ਵੇ
ਜੇ ਮੈਂ ਕਰਦੀ ਆ ਸ਼ੱਕ ਮੇਰਾ ਬਣਦਾ ਏ ਹੱਕ
ਜੇ ਮੈਂ ਕਰਦੀ ਆ ਸ਼ੱਕ ਮੇਰਾ ਬਣਦਾ ਏ ਹੱਕ
ਗੱਲ ਸੁਣ ਲੈਂਦਾ ਤੂੰ ਵੀ ਠੰਢਾ ਸਾਹ ਭਰ ਕੇ
ਹਾਏ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਹਾਂ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ
ਮਾਹੀਆ ਤੇਰੀ ਮੇਰੀ ਨਿਭੀ ਜਾਂਦੀ ਤਾ ਕਰਕੇ