ਗੱਲ ਤੂੰ ਮੁੱਕਦੇ ਕਹਿ ਕੇ ਤੇਰੇ ਨਾਲ ਪਿਆਰ ਨਹੀਂ
ਤੇਰੇ ’ਤੇ ਯਕੀਨ ਹੁਣ ਹੁੰਦਾ ਵਾਰ ਵਾਰ ਨਹੀਂ
ਤੇਰੇ ’ਤੇ ਯਕੀਨ ਹੁਣ ਹੁੰਦਾ ਵਾਰ ਵਾਰ ਨਹੀਂ
ਤੇਰੇ ਨਾਲ ਜੀਉਣ ਦਾ ਆਪਣਾ ਬਣਾਉਣ ਦਾ
ਮੈਂ ਹੁਣ ਤੈਨੂੰ ਯਾਦ ਕਰਨਾ ਹੀ ਛੱਡ ਦਿੱਤਾ ਵੇ
ਮੈਂ ਹੁਣ ਤੈਨੂੰ ਯਾਦ ਕਰਨਾ ਹੀ ਛੱਡ ਦਿੱਤਾ ਵੇ
ਤੇਰੇ ਹਾਸੇ ਵਾਸਤੇ ਮੈਂ ਦੁੱਖ ਰੱਖੇ ਪਾਲ ਕੇ
ਤੂੰ ਹਾਲੇ ਵੀ ਨਹੀਂ ਬੋਲਦਾ ਜ਼ੁਬਾਨ ਨੂੰ ਸੰਭਾਲ ਕੇ
ਰੋਸੇ ਮੈਂ ਲੁਕੋ ਲਏ ਸਾਰੇ ਹੋ ਕੇ ਮਜਬੂਰ ਨੇ
ਜਦੋਂ ਦਾ ਤੂੰ ਨੇੜੇ ਹੋਇਆ ਹਾਸੇ ਹੋ ਗਏ ਦੂਰ ਨੇ
ਦੁੱਖ ਏਹੋ ਮਾਰਦਾ ਰੁੱਖ ਸਾਡੇ ਪਿਆਰ ਦਾ ਜਦੋਂ ਵੱਢ ਦਿੱਤਾ ਵੇ
ਮੈਂ ਹੁਣ ਤੈਨੂੰ ਯਾਦ ਕਰਨਾ ਹੀ ਛੱਡ ਦਿੱਤਾ ਵੇ
ਮੈਂ ਹੁਣ ਤੈਨੂੰ ਯਾਦ ਕਰਨਾ ਹੀ ਛੱਡ ਦਿੱਤਾ ਵੇ
ਅੱਖਾਂ ਤੇਰੇ ਅੱਗੇ ਸੀ ਜ਼ਮਾਨਾ ਸਾਰਾ ਭੁੱਲੀਆਂ
ਤੇਰੇ ਪਿੱਛੋਂ ਕਿੰਨੀ ਵਾਰੀ ਭਰ ਭਰ ਡੁੱਲੀਆਂ
ਸੱਚੀਂ ਸਾਡਾ ਏਹੋ ਸੀ ਕਸੂਰ ਚੰਨਾ ਮੇਰਿਆ
ਸੱਚੀਂ ਸਾਡਾ ਏਹੋ ਸੀ ਕਸੂਰ ਚੰਨਾ ਮੇਰਿਆ
ਕਰ ਬੈਠੇ ਤੇਰੇ ’ਤੇ ਗੁਰੂਰ ਚੰਨਾ ਮੇਰਿਆ
ਅੱਖਾਂ ਤੋਂ ਦੀਦਾਰ ਨੂੰ ਜ਼ਿੰਦਗੀ ’ਚੋਂ ਯਾਰ ਨੂੰ ਕਰ ਅੱਡ ਦਿੱਤਾ ਵੇ
ਮੈਂ ਹੁਣ ਤੈਨੂੰ ਯਾਦ ਕਰਨਾ ਹੀ ਛੱਡ ਦਿੱਤਾ ਵੇ
ਮੈਂ ਹੁਣ ਤੈਨੂੰ ਯਾਦ ਕਰਨਾ ਹੀ ਛੱਡ ਦਿੱਤਾ ਵੇ