LyricFind Logo
LyricFind Logo
Profile image icon
Lyric cover art

Boycott

•

2020

Boycott

Apple Music logo
Deezer logo
Spotify logo
Lyrics
ਰਿਹ ਗੇ ਸਰਕਾਰੇ ਕਦੋਂ ਦੇ ਵਿਆਹੇ

ਭੁੱਖਿਆ ਰਹਿ ਰਹਿ ਕੇ ਜੇਹੜੀ ਬਾਪੂ ਨੇ ਕਰਾਈਆਂ
ਸਾਨੂੰ ਪੜੀਆ 17 ਦਾ ਕੋਈ ਮੁੱਲ ਨਾ
ਖੇਡਾ ਵਿਚ ਜਿੱਤੇ ਜੇਹੜੇ ਪਹਿਲੀਆਂ ਪੁਜੀਸ਼ਨਾਂ ਤੇ
ਸੋਨੇ ਦਿਆ ਮੈਡਲਾਂ 'ਦਾ ਮੁੱਲ ਨਾ
ਮੰਡੀ ਵਿੱਚ ਬੈਠੇ ਅਸੀਂ ਜੀਰੀ ਦੀਆਂ ਬੋਰੀਆ ਤੇ
ਲੈਂਦੇ ਆੜਤੀਏ ਸਾਡੀ ਸਾਰ ਨੀ
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ (ਕਦੋਂ ਦੇ ਵਿਆਹੇ ਜਾਂਦੇ ਯਾਰ ਵੀ)

ਕੌਮ ਦੇ ਨੀ ਸ਼ੇਰ ਜੇਹੜੇ ਪਿੰਜਰੇ ਚ ਬੰਦ ਕੀਤੇ
ਖੋਲ ਦਿਓ ਕਿਤੇ ਦਿਨ ਚਾਰ ਲਈ
ਹੱਥਾ ਤੇ ਲੱਤਾਂ ਦੇ ਨਾ ਬਣਦੇ ਲਾਇਸੈਂਸ ਹੋਣੇ
ਬਣਦੇ ਲਾਇਸੈਂਸ ਹਥਿਆਰ ਲਈ
ਜਿਗਰੇ ਨੇ ਰੌਂਦ ਸਾਡੀ ਬਾਹਾਂ ਨੇ ਬੰਦੂਕਾਂ
ਏਹੀ ਚੱਲਣ ਨ ਕਿਤੇ ਤਾੜ ਤਾੜ ਨੀ (ਚੱਲਣ ਨ ਕਿਤੇ ਤਾੜ ਤਾੜ ਨੀ)
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ
ਸਾਡੀ ਹੜਤਾਲ ਨਾ ਕੋਈ ਚੈਨਲ ਦਿਖਾਵੇ ਯਾਰੋਂ
ਅਸੀ ਕਿਹੜਾ ਦੇਸ਼ ਦੇ ਕਲੰਕੀ ਆ
ਅੱਕ ਕੇ ਫੇਰ ਜੱਟ ਹੱਥ ਫੜੂ ਹਥਿਆਰ
ਫਿਰ ਆਖਣ ਗੇ ਕੌਮ ਤੇ ਆਤੰਕੀ ਆ
ਜਿੰਨਾ ਚਿਰ ਕੰਨਾ ਕੋਲੋਂ ਗੋਲੀਆਂ ਨਾ ਜਾਣ
ਗੱਲ ਗੌਲਦੀ ਏ ਕਾਵਾ ਵਾਲ ਡਾਰ ਨੀ (ਗੌਲਦੀ ਏ ਕਾਵਾ ਵਾਲ ਡਾਰ ਨੀ)
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ (ਕਦੋਂ ਦੇ ਵਿਆਹੇ ਜਾਂਦੇ ਯਾਰ ਵੀ)

ਗੱਡੀਆਂ ਭਜਾਉਣ ਪੈਸੇ ਵਾਲਿਆਂ ਦੇ ਜਵਾਕ
ਨਾ ਕੋਈ ਪੁੱਛਦਾ ਹੋਂ ਇਹਨਾ ਦੀ ਪਹਿਚਾਣ ਕਿਉ
ਸੌਦਾ ਪੱਤਾ ਲੈਣ ਪਿੰਡੋ ਸ਼ਹਿਰ ਨੂੰ ਜੇ ਜਾਈਏ
ਸਾਡਾ ਚੇਤਕ ਕਾ ਕਰਦੇ ਚਲਾਨ ਕਿਓ
ਮੁੱਲ ਪੈਂਦੇ ਫਸਲਾਂ ਦਾ ਕਿਤੇ ਮੇਰੇ ਵੀਰਿਆ
ਤਾਂ ਅਸੀ ਵੀ ਚਲਾਉਂਦੇ ਮਹਿੰਗੀ ਕਾਰ ਜੀ (ਅਸੀ ਵੀ ਚਲਾਉਂਦੇ ਮਹਿੰਗੀ ਕਾਰ ਜੀ)
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ (ਕਦੋਂ ਦੇ ਵਿਆਹੇ ਜਾਂਦੇ ਯਾਰ ਵੀ)

ਮੰਨ ਮੇਹਰ ਪਾ ਦੇ ਰੱਬਾ ਕਿਤੇ ਇਹਨਾ ਲੀਡਰਾਂ ਦੇ
ਸੋਚ ਲੈਣ ਸਾਡਾ ਇਹ ਗਰੀਬਾਂ ਦਾ
ਨਹੀ ਫਿਰ ਹੱਕ ਸਾਨੂੰ ਖੋਹ ਕੇ ਲੈਣੇ ਪੈਣੇ
ਬੇਬੇ ਕਹਿੰਦੀ ਇਹ ਜ਼ਮਾਨਾ ਨਹੀਂ ਸ਼ਰੀਫਾਂ ਦਾ
ਤੇਰਾ ਸਿਮਰ ਦੋਰਾਹੇ ਵਾਲਾ ਅੱਕਿਆ ਪਿਆ ਐ
ਭਲਾ ਵੱਡੀ ਕੋਈ ਮਾਰ ਜੇ ਨਾ ਮਾਰ ਨੀ (ਵੱਡੀ ਕੋਈ ਮਾਰ ਜੇ ਨਾ ਮਾਰ ਨੀ)
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ
ਰਹਿ ਗਏ ਸਰਕਾਰੇ ਤੇਰੇ ਕਰਕੇ ਕੁਵਾਰੇ
ਨਹੀਂ ਤਾਂ ਕਦੋਂ ਦੇ ਵਿਆਹੇ ਜਾਂਦੇ ਯਾਰ ਵੀ (ਕਦੋਂ ਦੇ ਵਿਆਹੇ ਜਾਂਦੇ ਯਾਰ ਵੀ)

WRITERS

BLACK VIRUS, SIMAR DORAHA

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

More From This Album

Lyric cover art

Boycott

2020

01

Boycott

Simar Doraha

From This Artist