ਜਰਦੇ ਨਾ ਲੋਕੀ ਸਾਨੂੰ ਜਿਉਂਦਿਆਂ ਨੂੰ ਵੇਖ ਕੇ
ਹੱਸਦੇ ਸੀ ਸਾਲੇ ਸਾਨੂੰ ਰੋਂਦਿਆਂ ਨੂੰ ਵੇਖ ਕੇ
ਲੋਕਾਂ ਕੋਲ ਭੌਂਕਦੇ ਸੀ ਅਫਵਾਹਾਂ ਸਾਡੇ ਬਾਰੇ
ਮੂੰਹ ਜਿਹਾ ਲਕੋਂਦੇ ਹੁੰਦੇ ਆਉਂਦਿਆਂ ਨੂੰ ਵੇਖ ਕੇ
ਪਹਿਲਾਂ ਲੋਕੀ ਸੜਦੇ ਕਮਾਉਂਦੇ ਨੂੰ ਵੇਖ ਕੇ
ਫੇਰ ਦੂਹਰੀ ਅੱਗ ਲੱਗਦੀ ਉਡਾਉਂਦਿਆਂ ਨੂੰ ਵੇਖ ਕੇ
ਕਹਿੰਦੇ ਫਿਰਦੇ ਆ ਅਖੇ ਆਪਣਾ ਹੀ ਮੁੰਡਾ ਐ ਇਹ ਤਾਂ
ਓਦੋਂ ਕੰਜਰਖਾਨਾ ਸੀ ਕਹਿੰਦੇ ਗੌਂਦਿਆਂ ਨੂੰ ਵੇਖ ਕੇ
Show off ਕਰਦੇ ਨੀ ਜਾਣ ਗਏ ਆ ਕਈ ਸਾਨੂੰ
ਕੋਟ ਥੱਲੇ ਮੌਜਰ ਲਕਾਉਂਦਿਆਂ ਨੂੰ ਵੇਖ ਕੇ
ਯਾਰਾਂ ਦੀ ਤਰੱਕੀ ਦਾ ਕਈ ਸਮਝ ਗਏ ਰਾਜ਼
ਸਾਨੂੰ ਗੁਰੂ ਘਰੇ ਲੰਗਰ ਛਕਾਉਂਦਿਆਂ ਨੂੰ ਵੇਖ ਕੇ
ਦਬਕੇ ਦਿੰਦੇ ਆ ਤੁਹਾਡੇ ਰਾਜ਼ ਅਸੀਂ ਖੋਲ੍ਹਣੇ
ਐਨੇ ਸੌਖੇ ਥੋੜਾ ਸੰਧੂ ਸੰਘੇ ਹੋਰੀਂ ਰੋਲਣੇ
ਸਭ ਜਾਣਦੇ ਆ ਕਿਹੜੇ ਯਾਰ ਸਾਡੇ ਅਸਲ ਤੇ
ਕਿੰਨ੍ਹਾਂ ਦੇ ਹੱਥਾਂ 'ਚ ਕੱਚੀ ਲੱਸੀ ਵਾਲੇ ਡੋਲ੍ਹਣੇ
ਛੱਡੀ ਨਰਮਾਈ ਗੱਲਾਂ ਕਰਦੇ ਆ ਕੋਰੀਆਂ
ਉੱਤੇ ਜਿਹੜਾ ਬੈਠਾ ਹੁਣ ਉਹਦੇ ਉੱਤੇ ਡੋਰੀਆਂ
ਕੱਲਾ ਵੀ ਹੋਵਾਂ ਤਾਂ ਵੀ ਕੱਲਾ ਨਹੀਂ ਹੁੰਦਾ ਮੈਂ
ਮੰਗੀ ਦਾ ਸਕੂਨ ਨਾ ਕੇ ਨੋਟਾਂ ਦੀਆਂ ਬੋਰੀਆਂ
ਸਿਰ ਜਿਹੜੇ ਸਾਡੇ ਮੋਢਿਆਂ ਤੇ ਟਿਕੇ ਹੋਏ
ਕਿੱਥੇ ਦੱਸ ਝੁਕਦੇ ਝੁਕਾਉਂਦਿਆਂ ਨੂੰ ਵੇਖ ਕੇ
Offenders ਦੀ ਆਉਂਦੀ ਜੋ Defender ਆ ਬੁਕਦੀ
ਰਾਹ ਚੰਗੇ ਕਰਦੀ ਨੀ ਲੌਂਡਿਆਂ ਨੂੰ ਵੇਖ ਕੇ
ਨਾਲ ਜਿਹੜੇ ਖੜ੍ਹਦੇ ਆ ਖੜ੍ਹਦੇ ਜ਼ੁਬਾਨ ਤੇ
ਗੱਡੀ ਵਿੱਚ ਬੈਠੇ ਚਾਰ ਮੌਤ ਦੇ ਆ ਭਾਣਜੇ
ਬਾਹਲੇ ਮੋਹ ਮੁਹੱਬਤਾਂ ਵਾਲੇ ਲਿਖ ਹੁੰਦੇ ਗੀਤ ਨਾ
ਸਾਡੇ ਤਾਂ ਰਕਾਨੇ ਇਹੋ ਜਿਹੀ ਆ ਗੌਣ ਗਾਣ ਜੇ
ਯਾਰੀਆਂ ਨਿਭਾਉਣ ਵਿੱਚ ਬਣ ਗਏ ਮਿਸਾਲ ਜਿਹੜੇ
ਉਹਨਾਂ ਦੇ ਨਾਮਾਂ ਦੇ ਉੱਤੇ ਨਗਰੀ ਵਸਾ ਦਿਆਂਗੇ
ਦੋਗਲੇ ਗੱਦਾਰੀਆਂ ਦੇ ਕੰਮ ਕੀਤੇ ਜਿਹਨਾਂ ਨੇ
ਜੀ.ਟੀ. ਰੋਡ ਉੱਤੇ ਪਾ ਕੇ ਘੱਗਰੀ ਖੜਾ ਦਿਆਂਗੇ
ਲਈ ਦਾ ਵੀ ਨੀ ਤੇ ਵਾਧੂ ਗਿਆਨ ਵੀ ਨਹੀਓਂ ਦਈਦਾ
ਕਿਸੇ ਵੱਲ ਬਹੁਤਾ ਆਪਾਂ ਧਿਆਨ ਨਹੀਓਂ ਦਈਦਾ
ਕਰਜ਼ੇ ਤੋਂ ਕਿਤੇ ਜ਼ਿਆਦਾ ਔਖਾ ਅਹਿਸਾਨ ਚੁਕਾਉਣਾ ਹੁੰਦਾ
ਇਸੇ ਲਈ ਕਿਸੇ ਦਾ ਅਹਿਸਾਨ ਨਹੀਓਂ ਲਈ ਦਾ
ਪੜ੍ਹੇ ਲਿਖੇ ਅਨਪੜ੍ਹ ਐਵੇਂ ਮੱਤਾਂ ਦਈ ਜਾਂਦੇ
ਸਾਨੂੰ ਧੁੱਪੇ ਬਾਂਦਰ ਨਚਾਉਂਦਿਆਂ ਨੂੰ ਵੇਖ ਕੇ
ਨਾਲੇ ਲੁਕੀ ਜਾਂਦੇ ਨਾਲੇ ਪਿੱਛੇ ਖਿੱਚੀ ਜਾਂਦੇ ਸਾਨੂੰ
ਸ਼ੇਰ ਦੇ ਗਲੇ 'ਚ ਟੱਲ ਪਾਉਂਦਿਆਂ ਨੂੰ ਵੇਖ ਕੇ
ਪਿਛਲੇ ਬੈਂਚਾਂ ਉੱਤੇ ਬਹਿਣ ਵਾਲੇ ਅੱਗੇ ਅੱਗੇ ਆ ਗਏ
ਮਿਰਚ ਤਾਂ ਦੁਨੀਆਂ ਦੇ ਲੱਗੂਗੀ ਜਨਾਬ ਜੀ
Knowledge ਲਈ ਤੁਹਾਨੂੰ ਦੱਸ ਦਈਏ ਪਹਿਲਾਂ ਹੀ
ਚੜ੍ਹੀ ਨਹੀਓਂ ਗੱਡੀ ਹਾਲੇ ਚੜ੍ਹੂਗੀ ਜਨਾਬ ਜੀ
ਅੱਲੜ੍ਹਾਂ ਦੇ ਘੁੰਮ ਗਏ ਦਿਮਾਗ ਸਾਨੂੰ ਆਪਣੀ ਹੀ
ਮੌਜ ਵਿੱਚ ਘੁੰਮਦੇ ਘੁਮਾਉਂਦਿਆਂ ਨੂੰ ਵੇਖ ਕੇ
ਬਣੀ ਕੀ ਆ ਜਾਂਦਾ ਹੋਈ ਜਾਂਦੇ ਆ ਹੈਰਾਨ ਖੜ੍ਹੇ
ਥੀਸੀ ਆਲਾ ਬੇਰ ਸਾਨੂੰ ਲਾਹੁੰਦਿਆਂ ਨੂੰ ਵੇਖ ਕੇ
ਟੀਸੀ ਆਲਾ ਬੇਰ ਸਾਨੂੰ ਲਾਹੁੰਦਿਆਂ ਨੂੰ ਵੇਖ ਕੇ
ਟੀਸੀ ਆਲਾ ਬੇਰ ਸਾਨੂੰ ਲਾਹੁੰਦਿਆਂ ਨੂੰ ਵੇਖ ਕੇ
ਟੀਸੀ ਆਲਾ ਬੇਰ ਸਾਨੂੰ ਲਾਹੁੰਦਿਆਂ ਨੂੰ ਵੇਖ ਕੇ
ਬੁੱਢਿਆਂ ਖੁੰਢਾਂ ਨੂੰ ਇੱਥੇ ਢਾਉਂਦਿਆਂ ਨੂੰ ਵੇਖ ਕੇ