ਤੇਰੇ ਧੋਖੇ ਨੇ ਸੱਜਣਾ ਮੈਨੂੰ ਮਾਰ ਮੁਕਾਇਆ
ਮੈਂ ਮਰਤੇ ਗਈ ਆਂ ਫਿਰ ਸਾਹ ਕਿਉਂ ਆਇਆ
ਜੱਗ ਨੂੰ ਰਵਾਇਆ ਮੈਂ ਤੈਨੂੰ ਹਸਾਇਆ
ਤੇਰੀਆਂ ਯਾਦਾਂ ਸਹਾਰੇ ਮੈਂ ਜੀਅ ਤੇ ਲਾਵਾਂਗੀ
ਏ ਜ਼ਹਿਰ ਜੁਦਾਈ ਦਾ ਪੀਤੇ ਲਾਵਾਂਗੀ
ਇੱਕ ਗ਼ਮ ਤੁਸੀਂ ਦਿੱਤਾ ਸੌ ਗ਼ਮ ਆਪ ਪਾਲੇ
ਸਭ ਕੀਤਾ ਸੀ ਆਪਣਾ ਤੇਰੇ ਹਵਾਲੇ
ਹੁਣ ਰਾਤਾਂ ਨੂੰ ਯਾਦਾਂ ਦੀ ਛਾਵੇਂ ਬਹਿ ਕੇ
ਮੈਂ ਤਸਬੀਹ ਕਰਾਂ ਤੇਰਾ ਨਾਂ ਲੈ ਕੇ
ਥੱਕ ਗਈਆਂ ਸਾਰੇ ਮੈਂ ਦੁੱਖੜੇ ਸਹਿ ਕੇ
ਆਵੇਗਾ ਮੁੜਕੇ ਗਿਆ ਸੀ ਤੂੰ ਕਹਿ ਕੇ
ਮੇਰੀ ਬੰਜਰ ਅੱਖੀਆਂ 'ਚ ਸਾਵਣ ਲਵਾਇਆ
ਤੇ ਮੈਂ ਹੰਝੂਆਂ ਦੀ ਬਾਰਿਸ਼ ਵਿੱਚ ਪਿਆਰ ਵਹਾਇਆ
ਤੇਰੇ ਧੋਖੇ ਨੇ ਸੱਜਣਾ ਮੈਨੂੰ ਮਾਰ ਮੁਕਾਇਆ
ਮੈਂ ਮਰ ਤੇ ਗਈ ਆਂ ਫਿਰ ਸਾਹ ਕਿਉਂ ਆਇਆ