ਹੁਣ ਨਹੀਂ ਸਰਨਾ ਬੁੱਲ੍ਹੀਆਂ ਸੀ ਕੇ
ਬੁੱਲ੍ਹਾ ਵਿਚ ਜਰਦੇ ਨਾੜਾ ਵਿਚ ਟੀਕੇ
ਪੰਜਾਬ ਦੀ ਧਰਤੀ ਤੇ ਇਹ ਜ਼ਹਿਰਾਂ ਕਿਸ ਵੈਰੀ ਨੇ ਘੱਲੀਆਂ ਨਜ਼ਰਾਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖ਼ਾਲੀ ਹੋ ਚੱਲੀਆਂ

ਜੱਟ ਖ਼ੁਦਕੁਸ਼ੀਆਂ ਕਰਦੇ ਭੈੜਾ ਬੜਾ ਕਰਜ਼ ਦਾ ਸੇਕਾ
ਗੁਰੂਆਂ ਦੀ ਧਰਤੀ ਤੇ ਖੁੱਲ੍ਹ ਗਿਆ ਪੈਰ ਪੈਰ ਤੇ ਠੇਕਾ
ਪੁੱਤ ਬੇਰੁਜ਼ਗਾਰਾਂ ਨੂੰ ਕੀਕਣ ਮਾਂ ਪਿਓ ਦੇਣ ਤਸੱਲੀਆਂ ਨਜ਼ਰਾਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖ਼ਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖ਼ਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖ਼ਾਲੀ ਹੋ ਚੱਲੀਆਂ
ਲੁੱਟ ਲਿਆ ਲੁਟੇਰਿਆਂ ਨੇ ਜੱਟ ਨੂੰ ਬਦਲ ਬਦਲ ਕੇ ਭਾਣੇ
ਅਸੀਂ ਮੁਲਕ ਰਜਾਉਂਦੇ ਰਹੇ ਥੁੜ੍ਹ ਗਏ ਖ਼ੁਦ ਆਪਣੇ ਲਈ ਦਾਣੇ
ਲੜ ਲਾ ਕੇ ਮੁੰਡਿਆਂ ਦੇ ਧੀਆਂ ਕਿਉਂ ਪਰਦੇਸੀ ਘੱਲੀਆਂ ਨਜ਼ਰਾਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖ਼ਾਲੀ ਹੋ ਚੱਲੀਆਂ
ਨਜ਼ਰਾਂ ਲਾ ਸੀਪ ਦੀ ਬਾਜ਼ੀ ਉਹ ਸੱਥਾਂ ਖ਼ਾਲੀ ਹੋ ਚੱਲੀਆਂ
ਤੰਦ ਟੁੱਟ ਗਈ ਪਿਆਰਾਂ ਦੀ ਰਾਜ ਹੁਣ ਪੈ ਗਿਆ ਰੂਹ ਨੂੰ ਸੋਕਾ
ਨਾ ਰਹੀ ਕਦਰ ਬਜ਼ੁਰਗਾਂ ਦੀ ਸਾਂਝੀਵਾਲ ਜਿੰਨ੍ਹਾਂ ਦਾ ਹੋਕਾ
ਚੱਲ ਚੱਲੀਏ ਬੋਹੜ ਥੱਲੇ ਕੱਕੜ ਭੁੰਨ ਕੇ ਬੈਠਾ ਛੱਲੀਆਂ ਨਜ਼ਰਾਂ