ਹੋ ਫੁੱਲਾਂ ਨਾਲੋ ਹੌਲੀ ਏ ਨੀ ਫੁੱਲਾਂ ਵਾਂਗੂੰ ਰੱਖੀ ਏ ਨੀ
ਜੱਟੀਏ ਨੀ ਜੱਟੀਏ ਨੀ ਹੋ ਰੱਬ ਚੱਕ ਲੇ ਜੇ
ਕਿਸੇ ਹੋਰ ਵੱਲ ਤੱਕੀਏ ਨੀ ਜੱਟੀਏ ਨੀ ਜੱਟੀਏ ਨੀ
ਸਾਦਗੀ ਨੀ ਤੇਰੀ ਸਿੱਧੀ ਦਿਲ ਵਿੱਚ ਵੱਜਦੀ
ਚੁੰਨੀ ਨਾਲ ਸਿਰੇ ਨਾਲੇ ਕੋਕਾ ਦੋਵੇਂ ਭੱਜਦੀ
ਸਜ ਕੇ ਵਿੱਚਾਲੇ ਤੂ ਹੀਰ ਜਿਹੀ ਲੱਗਦੀ
ਚੰਨ ਆਉਂਦਾ ਮੁਖੜੇ ਨੂੰ ਜਦੋਂ ਕੁੜੇ ਫਬਦੀ
ਹੋ ਸ਼ਹਿਦ ਜਿੰਨੀ ਮਿੱਠੀ ਏ ਸ਼ਹਿਦ ਜਿੰਨੀ ਮਿੱਠੀ ਏ
ਤੰਛ ਹੀ ਨੀ ਆਉਂਦਾ ਚਾਹੇ ਜਿੰਨਾ ਤੈਨੂੰ ਤੱਕੀਏ ਨੀ
ਹੋ ਫੁੱਲਾਂ ਨਾਲੋ ਹੌਲੀ ਏ ਨੀ ਫੁੱਲਾਂ ਵਾਂਗੂੰ ਰੱਖੀ ਏ ਨੀ
ਹੋ ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਅੱਖ ਸਾਫ ਹੋ ਜੋ ਤੇਰਾ ਝਾਕਾ ਲੈਣ ਪਿੱਛੋਂ
ਜਿਵੇਂ ਮੌਸਮ ਹੋ ਜਾਂਦਾ ਵੀ ਪੈਣ ਪਿੱਛੋਂ
ਤੇਰੇ ਮੋਰ ਰੰਗ ਸੁਟ ਉੱਤੇ ਬਹਿਣ ਗੋਰੀਏ ਨੀ
ਭੌਰ ਜਿੰਦਿਆਂ ਗੁਲਾਬਾਂ ਉੱਤੇ ਬਹਿਣ ਕਿੱਥੋਂ
ਬੋਲਾਂ ਦੀਏ ਪੱਕੀਏ ਨੀ ਤੇਰੇ ਨਾਲ ਜੱਚੀਏ ਨੀ
ਮਾਨ ਸਾਡਾ ਰੱਖ ਲਵੀ ਨੀ ਤੂੰ ਮਾਨ ਮੱਤੀਏ ਨੀ
ਹੋ ਫੁੱਲਾਂ ਨਾਲੋ ਹੌਲੀ ਏ ਨੀ ਫੁੱਲਾਂ ਵਾਂਗੂੰ ਰੱਖੀ ਏ ਨੀ
ਹੋ ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਹੋ ਫੁੱਲਾਂ ਨਾਲੋ ਹੌਲੀ ਏ ਨੀ ਫੁੱਲਾਂ ਵਾਂਗੂੰ ਰੱਖੀ ਏ ਨੀ
ਹੋ ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਹੋ ਹੱਸਦੀਆਂ ਫਿਰਨ ਹਵਾਵਾਂ ਨੀ ਹੱਸਦੀ ਵੇਖ ਕੇ ਤੈਨੂੰ
ਹਾਏ ਚੜ੍ਹਦਾ ਚੰਨ ਵੀ ਅੱਡੀਏ ਨੀ ਮੱਥਾ ਟੇਕ ਕੇ ਤੈਨੂੰ
ਕੋਇਲ ਲੱਗਦੀ ਏ ਜਦੋਂ ਮੂੰਹ ਬੋਲਦੀ ਏ
ਨੀ ਜਦੋਂ ਬੋਲਦੀ ਪਤਾਸੇ ਜਿਹੇ ਖੋਲਦੀ ਏ
ਬੰਦ ਮੁੱਠੀ ਵਿੱਚ ਤਿਤਲੀਆਂ ਕਰੀ ਫਿਰਦੀ ਨੀ
ਖੁਲੀ ਕਵਿਤਾ ਲੱਗੇ ਜੇ ਵਾਲ ਖੋਲਦੀ ਏ
ਕਪਤਾਨ ਕਪਤਾਨ ਕਹਿੰਦਾ ਸੋਹਣੀ ਏ ਤੇ ਸੱਚੀ ਏ ਨੀ
ਤੇਰੇ ਨਾਲ ਰੱਬ ਤਾਂ ਕੀ ਕਿਵੇਂ ਤੈਨੂੰ ਦੱਸਿਏ ਨੀ
ਹੋ ਫੁੱਲਾਂ ਨਾਲੋ ਹੌਲੀ ਏ ਨੀ ਫੁੱਲਾਂ ਵਾਂਗੂੰ ਰੱਖੀ ਏ ਨੀ
ਹੋ ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ
ਹੋ ਫੁੱਲਾਂ ਨਾਲੋ ਹੌਲੀ ਏ ਨੀ ਫੁੱਲਾਂ ਵਾਂਗੂੰ ਰੱਖੀ ਏ ਨੀ
ਹੋ ਰੱਬ ਚੱਕ ਲੇ ਜੇ ਕਿਸੇ ਹੋਰ ਵੱਲ ਤੱਕੀਏ ਨੀ