ਉੱਠ ਜਗ ਮੁਸਾਫਿਰ ਤੂੰ,ਹੋਈ ਭੌਰ ਨਗਾਰੇ ਵੱਜੇ
ਜੋ ਕਰਨਾ ਅਬ ਕਰਲੈ,ਕਰਨਾ ਕੱਲ ਸੋ ਕਰਲੈ ਅੱਜੇ
ਗਫ਼ਲਤ ਵਿੱਚ ਬੀਤ ਗਿਆ,ਮੁੜਕੇ ਹੱਥ ਨੀ ਆਉਣਾ ਵੇਲਾ
ਹੈ ਆਉਣਾ ਜਾਣ ਬਣਿਆ,ਦੁਨਿਆ ਚਹੁੰ ਕੁ ਦਿਨਾਂ ਦਾ ਮੇਲਾ
ਫਲ ਟਹਿਣੀ ਲੱਗਣੇ ਨਾ ਵਾਪਿਸ ਲਹਿਰਾਂ ਕਦੇ ਨਾਂ ਮੁੜੀਆਂ |
ਇਕੱਠ ਨਾਲ ਸਬੱਬਾਂ ਦੇ,ਬੇੜੀ ਪੂਰ ਤਰਿੰਝਣੀ ਕੁੜੀਆਂ
ਨੱਚ ਰਹੀਆਂ ਪੂਤਾਨੀਆ, ਜਗਤ ਮਦਾਰੀ ਵਾਲਾ ਖੇਲਾ |
ਹੈ ਆਉਣਾ ਜਾਣ ਬਣਿਆ,ਦੁਨਿਆ ਚਹੁੰ ਕੁ ਦਿਨਾਂ ਦਾ ਮੇਲਾ |
ਹੈ ਆਉਣਾ ਜਾਣ ਬਣਿਆ,ਦੁਨਿਆ ਚਹੁੰ ਕੁ ਦਿਨਾਂ ਦਾ ਮੇਲਾ |
ਰਿਹਾ ਝੰਮਰਾਂ ਪਾਉਂਦਾ ਸੀ, ਉੱਚਾ ਤਾਣ-ਤਾਣ ਕੇ ਸੀਨਾ |
ਉੱਤੇ ਬੈਠ ਬਨੇਰੇ ਦੇ,ਗੁਟ ਕੂੰ ਕਹੇ ਕਬੂਤਰ ਚੀਨਾ
ਉਤੋ ਝਪਟ ਬਾਜ ਮਾਰੀ,ਪਾਸਿਉਂ ਪੋਟਿਉ ਪਿਆ ਗੁਲੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਲੰਕਾ ਪਤ ਰਾਵਣ ਦੇ, ਇੱਕ ਲੱਖ ਪੂਤ ਸਵਾ ਲੱਖ ਨਾਤੀ
ਨਿੱਤ ਜਗੇ ਦੀਪ ਮਾਲਾ ਉਸ ਘਰ ਨਾ ਦੀਵਾ ਨਾ ਬਾਤੀ
ਸਭ ਪੀਰ ਪੈਗੰਬਰਾਂ ਨੇ, ਮੰਨੀ ਮੌਤ ਗੁਰੂ ਜੱਗ ਚੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਨੁਮਰੂਦ ਵਰਗਿਆਂ ਨੇ,ਬੰਨੇ ਨਾਲ ਖੁਦਾ ਦੇ ਦਾਅਵੇ |
ਉੱਠ ਸ਼ਾਹ ਸਿਕੰਦਰ ਨੇ,ਜੀਤੇ ਜਗਤ ਜਿੱਤਣ ਨੂੰ ਧਾਵੇ
ਜਦ ਕਾਲ ਚਪੇੜ ਵੱਜੀ,ਰੁੜ ਗਏ ਜਿਓੁਂ ਰੋਟੀ ਤੋ ਡੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ |
ਬੁਰੀਆਂ ਕਰਤੂਤਾਂ ਦਾ ਲ਼ੱਗਾ ਦਾਗ ਨੀ ਲਹਿਣਾ ਸਦੀਆਂ
ਆਕੇ ਵਿੱਚ ਤਾਕਤ ਦੇ,ਨਾ ਕਰ ਮਨਾਂ-ਮੂਰਖਾ ਬਦੀਆਂ
ਜੱਗ ਯਾਦ ਕਰੂ ਕਰਲੈ,ਨੇਕੀ ਖੱਟਕੇ ਜਨਮ ਸੁਹੇਲਾ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ
ਲੈ ਮੌਤ ਵਰੰਟ ਜਦੋਂ, ਆਊ ਅਜਰਾਈਲ ਫਰਿਸ਼ਤਾ |
ਵਿੱਚ ਹੈ-ਬੂ ਪਹਿਰੇ ਦੇ, ਜਾਣਾ ਟੁੱਟ ਸੰਸਾਰੀ ਰਿਸ਼ਤਾ
ਰਣਜੀਤ ਬਗੈਰਾ ਚੋ, ਹਾਇ ਮਾਨ ਭਰਾਵਾਂ ਚੋ |
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ
ਹੈ ਆਉਣ ਜਾਣ ਬਣਿਆ,ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ