ਤੂਤਾਂ ਦੀਆਂ ਠੰਢੀਆਂ ਛਾਵਾਂ, ਉਹ ਲੋਰੀ ਦਿੰਦੀਆਂ ਮਾਵਾਂ
ਤੂਤਾਂ ਦੀਆਂ ਠੰਢੀਆਂ ਛਾਵਾਂ, ਉਹ ਲੋਰੀ ਦਿੰਦੀਆਂ ਮਾਵਾਂ
ਮਾਂ ਤੋਂ ਚੋਰੀ ਸੂਏ ਵਿੱਚ ਲਾਈ ਤਾਰੀ ਬੜਾ ਸਤਾਉਂਦੀ ਆ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਯਾਰਾਂ ਸੰਗ ਮਹਿਫ਼ਿਲ ਲੱਗਦੀ ਸੀ, ਸੁੰਨਾ ਮੋਟਰ ਦਾ ਕੋਠਾ
ਰੋਜ਼ ਫ਼ੋਨ ਤੇ ਰੋ ਪੈਂਦਾ, ਮਾਂ ਜਾਇਆ ਵੀਰਾ ਛੋਟਾ
ਯਾਰਾਂ ਸੰਗ ਮਹਿਫ਼ਿਲ ਲੱਗਦੀ ਸੀ, ਸੁੰਨਾ ਮੋਟਰ ਦਾ ਕੋਠਾ
ਰੋਜ਼ ਫ਼ੋਨ ਤੇ ਰੋ ਪੈਂਦਾ, ਮਾਂ ਜਾਇਆ ਵੀਰਾ ਛੋਟਾ
ਦਿੰਦੀ ਲੋਰੀਆਂ ਦਾਦੀ ਵੀ ਸੁਪਨੇ ਵਿੱਚ ਆਉਂਦੀ ਆ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਨਾ ਬਾਪੂ ਆਵਾਜ਼ਾਂ ਮਾਰ ਕੇ ਇੱਥੇ ਸ਼ਾਮ ਨੂੰ ਘਰੇ ਬੁਲਾਉਂਦਾ
ਰੋਕ-ਟੋਕ ਕੋਈ ਕਰਦਾ ਨਹੀਂ ਮੈਂ late night ਹੀ ਆਉਂਦਾ
ਨਾ ਬਾਪੂ ਆਵਾਜ਼ਾਂ ਮਾਰ ਕੇ ਇੱਥੇ ਸ਼ਾਮ ਨੂੰ ਘਰੇ ਬੁਲਾਉਂਦਾ
ਰੋਕ-ਟੋਕ ਕੋਈ ਕਰਦਾ ਨਹੀਂ ਮੈਂ late night ਹੀ ਆਉਂਦਾ
ਸੁਣਾਂ ਪਿਓ ਦੀਆਂ ਗਾਲ੍ਹਾਂ ਘਿਓ ਦੀਆਂ ਨਾਲਾਂ, ਜਿੰਦ ਕੁਰਲਾਉਂਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਮੇਰੇ ਹਾਣ ਦੇ ਹਾਣੀਆਂ ਦੇ ਤਾਂ ਘਰ ਵੀ ਵੱਸ ਗਏ ਹੋਣੇ
ਮੇਰੀ ਬੇਵੱਸ ਮਾਂ ਦੇ ਸੀਨੇ ਵਿੱਚ ਅਰਮਾਨ ਤਰਸਦੇ ਹੋਣੇ
ਮੇਰੇ ਹਾਣ ਦੇ ਹਾਣੀਆਂ ਦੇ ਤਾਂ ਘਰ ਵੀ ਵੱਸ ਗਏ ਹੋਣੇ
ਮੇਰੀ ਬੇਵੱਸ ਮਾਂ ਦੇ ਸੀਨੇ ਵਿੱਚ ਅਰਮਾਨ ਤਰਸਦੇ ਹੋਣੇ
ਜਿਉਂਦੇ ਜੀਅ ਪੁੱਤ ਦਾ ਘਰ ਵੱਸਦਾ ਉਹ ਵੀ ਵੇਖਣਾ ਚਾਹੁੰਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਆਖ ਗਿਆ ਸੀ ਗੋਰਾ ਮੈਨੂੰ off ਜਾਂਦਾ ਜਾਂਦਾ
ਦੰਦ ਕਰੀਚ ਕੇ ਚੁੱਪ ਹੀ ਕਰ ਗਿਆ ਮੈਂ ਕਿਸ ਦੇ ਵੀਰ ਬੁਲਾਉਂਦਾ
ਆਖ ਗਿਆ ਸੀ ਗੋਰਾ ਮੈਨੂੰ off ਜਾਂਦਾ ਜਾਂਦਾ
ਦੰਦ ਕਰੀਚ ਕੇ ਚੁੱਪ ਹੀ ਕਰ ਗਿਆ ਮੈਂ ਕਿਸ ਦੇ ਵੀਰ ਬੁਲਾਉਂਦਾ
ਅਣਖ ਸ਼ੀਸ਼ੇ ਵਿੱਚ ਦਿੱਸਣ ਨੂੰ ਹੁਣ ਲਾਹਨਤ ਪਾਉਂਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਛੇਤੀ ਮੁੜ ਜਾਣਾ ਯਾਰਾ ਯਾਦ ਪੰਜਾਬ ਦੀ ਆਉਂਦੀ ਏ
ਯਾਦ ਪੰਜਾਬ ਦੀ ਆਉਂਦੀ ਏ ਹਾਂ ਹਾਂ ਹਾਂ ਹਾਂ ਹਾਂ