ਲਾਰਾ ਲਾ ਕੇ ਜਿੰਦ ਸਾਡੀ ਸੂਲੀ ਟੰਗ ਗਈ
ਸੌ ਗਏ ਜਦੋਂ ਸਾਰੇ ਮੈਂ ਹਜ਼ੂਰ ਆਊਂਗੀ
ਲਾਰਾ ਲਾ ਕੇ ਜਿੰਦ ਸਾਡੀ ਸੂਲੀ ਟੰਗ ਗਈ
ਸੌ ਗਏ ਜਦੋਂ ਸਾਰੇ ਮੈਂ ਹਜ਼ੂਰ ਆਊਂਗੀ
ਠੰਢ ਵਿੱਚ ਬੈਠੇ ਅੱਧੀ ਰਾਤ ਲੰਘ ਗਈ
ਠੰਢ ਵਿੱਚ ਬੈਠੇ ਅੱਧੀ ਰਾਤ ਲੰਘ ਗਈ
ਰੱਖ ਥੋੜਾ ਹੌਸਲਾ ਜ਼ਰੂਰ ਆਊਂਗੀ
ਚੰਨ ਜਿਹਾ ਮੁਖੜਾ ਨਾ ਨਜ਼ਰੀਂ ਪਿਆ
ਛੁਪ ਗਿਆ ਚੰਨ ਮੈਂ ਉਡੀਕਦਾ ਰਿਹਾ
ਅੱਖੀਆਂ ਚੋਂ ਨੀਂਦ ਖੰਭ ਲਾ ਕੇ ਉੱਡ ਗਈ
ਅੱਖੀਆਂ ਚੋਂ ਨੀਂਦ ਖੰਭ ਲਾ ਕੇ ਉੱਡ ਗਈ
ਵੇਖ ਸਾਨੂੰ ਕਿਹੜਿਆਂ ਰੰਗਾਂ ਚ ਰੰਗ ਗਈ
ਵੇਖ ਸਾਨੂੰ ਕਿਹੜਿਆਂ ਰੰਗਾਂ ਚ ਰੰਗ ਗਈ
ਠੰਢ ਵਿੱਚ ਬੈਠੇ ਅੱਧੀ ਰਾਤ ਲੰਘ ਗਈ
ਰੱਖ ਥੋੜਾ ਹੌਸਲਾ ਜ਼ਰੂਰ ਆਊਂਗੀ
ਬਿੰਦੇ ਝੱਟੇ ਉੱਠ ਉੱਠ ਬਿੜਕਾਂ ਲਵਾਂ
ਮੰਜੇ ਉੱਤੇ ਪੈ ਜਾ ਕਦੇ ਉੱਠ ਕੇ ਬਵਾਂ
ਸਾਰੀ ਰਾਤ ਤੇਰੇ ਬਾਰੇ ਸੋਚਦੀ ਰਹੀ
ਚੰਨਾ ਤੈਨੂੰ ਮਿਲਨੇ ਨੂੰ ਲੋਚਦੀ ਰਹੀ
ਸਾਰੀ ਰਾਤ ਤੇਰੇ ਬਾਰੇ ਸੋਚਦੀ ਰਹੀ
ਚੰਨਾ ਤੈਨੂੰ ਮਿਲਨੇ ਨੂੰ ਲੋਚਦੀ ਰਹੀ
ਤੇਰੀ ਨੀ ਜੁਦਾਈ ਸੱਪ ਵਾਂਗੂੰ ਡੰਗ ਗਈ
ਤੇਰੀ ਨੀ ਜੁਦਾਈ ਸੱਪ ਵਾਂਗੂੰ ਡੰਗ ਗਈ
ਬਣ ਤੇਰੇ ਸਾਹਾਂ ਦਾ ਸਰੂਰ ਆਊਂਗੀ
ਠੰਢ ਵਿੱਚ ਬੈਠੇ ਅੱਧੀ ਰਾਤ ਲੰਘ ਗਈ
ਰੱਖ ਥੋੜਾ ਹੌਸਲਾ ਜ਼ਰੂਰ ਆਊਂਗੀ
ਠੰਢੀ ਸੀਤ ਹਵਾ ਜਾਵੇ ਸੀਨਾ ਚੀਰਦੀ
ਖੋਰੇ ਕਦੋਂ ਆਊ ਰੱਬਾ ਭੈਣ ਹੀਰ ਦੀ
ਅੱਲੜਪੁਣੇ ਚ ਕਾਹਤੋਂ ਲਾਈਆਂ ਅੱਖੀਆਂ
ਜੇ ਨਾ ਤੈਥੋਂ ਜਾਂਦੀਆਂ ਨਿਭਾਈਆਂ ਅੱਖੀਆਂ
ਅੱਲੜਪੁਣੇ ਚ ਕਾਹਤੋਂ ਲਾਈਆਂ ਅੱਖੀਆਂ
ਜੇ ਨਾ ਤੈਥੋਂ ਜਾਂਦੀਆਂ ਨਿਭਾਈਆਂ ਅੱਖੀਆਂ
ਕਿਹੜੀ ਗੱਲੋਂ ਭੈੜੀ ਦੁਨੀਆ ਤੋਂ ਸੰਗ ਗਈ
ਕਿਹੜੀ ਗੱਲੋਂ ਭੈੜੀ ਦੁਨੀਆ ਤੋਂ ਸੰਗ ਗਈ
ਰੱਬ ਨੂੰ ਜੇ ਹੋਇਆ ਮਨਜ਼ੂਰ ਆਊਂਗੀ
ਠੰਢ ਵਿੱਚ ਬੈਠੇ ਅੱਧੀ ਰਾਤ ਲੰਘ ਗਈ
ਰੱਖ ਥੋੜਾ ਹੌਸਲਾ ਜ਼ਰੂਰ ਆਊਂਗੀ
ਜੱਗ ਤੋਂ ਲੁਕਾ ਕੇ ਮਾਣਾ ਤੇਰੇ ਪਿਆਰ ਨੂੰ
ਆ ਗਈ ਤੇਰੇ ਕੋਲ ਛੱਡ ਸੰਸਾਰ ਨੂੰ
ਚਾਹ ਸਾਰੇ ਦਿਲ ਦੇ ਪੁਗਾ ਲੈ ਆਪਣੇ
ਸੀਨੇ ਲਖਵਿੰਦਰਾ ਵੇ ਲਾ ਲੈ ਆਪਣੇ
ਚਾਹ ਸਾਰੇ ਦਿਲ ਦੇ ਪੁਗਾ ਲੈ ਆਪਣੇ
ਸੀਨੇ ਲਖਵਿੰਦਰਾ ਵੇ ਲਾ ਲੈ ਆਪਣੇ
ਪੌਣਾ ਚ ਸੰਗੀਤ ਘੋਲ ਤੇਰੀ ਵੰਗ ਗਈ
ਪੌਣਾ ਚ ਸੰਗੀਤ ਘੋਲ ਤੇਰੀ ਵੰਗ ਗਈ
ਹੁਣ ਨਾ ਮੈਂ ਤੇਰੇ ਕੋਲੋਂ ਦੂਰ ਜਾਊਂਗੀ
ਠੰਢ ਵਿੱਚ ਬੈਠੇ ਅੱਧੀ ਰਾਤ ਲੰਘ ਗਈ
ਰੱਖ ਥੋੜਾ ਹੌਸਲਾ ਜ਼ਰੂਰ ਆਊਂਗੀ