ਫਿਰ ਆਪੇ ਈ ਗੱਲ ਨਾਲ ਲਾ ਲੈਂਦੀ
ਬੁੱਲ੍ਹਾਂ 'ਚੋਂ ਮੇਰਾ ਨਾਂ' ਲੈਂਦੀ
ਮੈਨੂੰ ਟੇਢੀ ਨਜ਼ਰ ਨਾ' ਤੱਕਦੀ ਏ
ਪਲ-ਪਲ ਦੀਆਂ ਬਿੜਕਾਂ ਰੱਖਦੀ ਏ
ਪਲ-ਪਲ ਦੀਆਂ ਬਿੜਕਾਂ ਰੱਖਦੀ ਏ
ਸ਼ਿਵ ਦੀਆਂ ਲਿਖਤਾਂ ਜਿਹੀ ਸਿਆਣੀ ਏ
ਬਾਹਲੀ ਸੁੱਚੀ ਜਿਹੀ ਮਰਜਾਣੀ ਏ
ਓਹਦੇ ਦਿਲ ਦੀਆਂ ਕਿਆ ਹੀ ਬਾਤਾਂ ਨੇ
ਓਹਤੋਂ ਖੁਸ਼ਬੂ ਲਈ ਬਰਸਾਤਾਂ ਨੇ
ਫਿਰ ਭੁੱਲਦਾ ਨਹੀਂ ਜਿਹੜਾ ਮਿਲ ਜਾਂਦਾ
ਓਹ ਤਾਂ ਤੱਕਦੀ ਏ ਮੇਰਾ ਦਿਲ ਜਾਂਦਾ
ਓਹਦੇ ਰੰਗ ਵਿੱਚ ਰੰਗਿਆ ਫਿਰਦਾ ਆਂ
ਓਹਦਾ ਅੱਜ ਦਾ ਨਹੀਂ ਬੜੇ ਚਿਰ ਦਾ ਆ
ਮੈਨੂੰ ਗਲ ਨਾਲ ਲਾ ਕੇ ਦੱਸਿਆ ਏ
ਤੇਰਾ ਮੇਰੇ ਬਾਝੋਂ ਸਰਨਾ ਨਹੀਂ
ਆਪੇ ਲਿਖਦੀ ਆਪੇ ਈ ਢਾਹ ਦਿੰਦੀ
ਮੈਨੂੰ ਪਿਆਰ ਕਰੇ ਨਾਲੇ ਖਿੱਝਦੀ ਏ