ਓ ਦੇਖ ਸਿਰੇ ਦੀ ਰਕਾਨ ਜਾਂਦੀ ਵਿਸ਼ਦੀ ਆ
ਓ ਖੜੀ ਸਾਰੀਆਂ ਚੋ ਅੱਡ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਓ ਰੱਬ ਖੈਰ ਕਰੇ, ਰੱਬ ਖੈਰ ਕਰੇ
ਓ ਤੇਰੀ ਦੇਖ ਤੋਰ ਮੋਰ ਪਾਉਂਦੇ ਸ਼ੋਰ
ਕੋਈ ਹੋਰ ਤੇਰੀ ਵਰਗੀ ਨਾ ਬਾਣੀ ਨਾ ਬਣਾਈ ਰੱਬ ਨੇ
ਹੈਨੀ ਤੁਲ ਜੱਗ ਕੁੱਲ ਪਿਆ ਮੁੱਲ ਉੱਗੇ ਫੁੱਲ
ਜਿਥੇ ਪਰੀਏ ਨੀ ਸੋਹਣੇ ਤੂੰ ਟਿਕਾਏ ਪੱਬ ਨੇ
ਪਰੀਏ ਨੀ ਸੋਹਣੇ ਤੂੰ ਟਿਕਾਏ ਪੱਬ ਨੇ
ਓ ਸ਼ਰੇਆਮ ਜਿੰਮੇਵਾਰੀ ਲੈਂਦਾ ਏ ਤੇਰੀ ਜੱਟ
ਜੇ ਕੋਈ ਪੁੱਛਦਾ ਏ ਓ ਜਾਨ ਇਹ ਕਿਸ ਦੀ ਆ
ਓ ਕੁੜੀ ਸਿਰੇ ਦੀ ਰਕਾਨ ਜਾਂਦੀ ਵਿਸ਼ਦੀ ਆ
ਓ ਖੜੀ ਸਾਰੀਆਂ ਚੋ ਅੱਡ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਓ ਰੱਬ ਖੈਰ ਕਰੇ, ਰੱਬ ਖੈਰ ਕਰੇ
ਓ ਕਹਿੰਦੀ ਕੌਣ ਜੀਹਦੀ ਧੋਣ ਦਿੰਦੀ ਸੋਨ ਨਾ ਰਾਤਾਂ ਨੂੰ
ਪੁੱਛੇ ਪੌਣ ਕੋਲੋਂ ਹਿਰਣੀ ਹੈਰਾਨ ਹੋ ਗਈ
ਹੋ ਗਏ ਮੋਰੇ ਦੇਖ ਭੋਰੇ ਕਹਿੰਦੇ ਫਿਰਦੇ ਆ ਝੋਰੇ
ਅਖੇ ਲੱਗਦਾ ਏ ਤਿੱਤਲੀ ਜਵਾਨ ਹੋ ਗਈ
ਲੱਗਦਾ ਏ ਕੋਈ ਤਿੱਤਲੀ ਜਵਾਨ ਹੋ ਗਈ
ਓ ਮੇਰੀ ਬੱਸ ਹੁੰਦੀ ਟੱਸ ਤੌ ਨਾ ਮੱਸ
ਗੱਲ ਸੋਹਣਿਆਂ ਹੱਥਾਂ ਤੇ ਇੱਕ ਕਿੱਸ ਦੀ ਆ
ਓ ਦੇਖ ਸਿਰੇ ਦੀ ਰਕਾਨ ਜਾਂਦੀ ਵਿਸ਼ਦੀ ਆ
ਓ ਖੜੀ ਸਾਰੀਆਂ ਚੋ ਅੱਡ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਓ ਰੱਬ ਖੈਰ ਕਰੇ, ਰੱਬ ਖੈਰ ਕਰੇ
ਓ ਲੰਮੀ ਗੁੱਤ ਸੋਹਣਾ ਮੁੱਖ ਤੋੜੂ ਦੁੱਖ ਮੇਰਾ ਪੁੱਤ
ਗੋਦੀ ਚੁੱਕ ਚੁੱਪ ਤੂੰ ਕਰਾਉਂਦੀ ਹੋਏ ਗੀ
ਓ ਮੇਰਾ ਚਿਰਾ ਤੇਰੀ ਚੁੰਨੀ ਤੇਰਾ ਕਾਕਾ
ਮੇਰੀ ਮੁੰਨੀ ਵੀਹੀ ਸੁੰਨੀ ਵਿਚ ਤੁਰਨਾ ਸਿਖਾਉਂਦੀ ਹੋਏਗੀ
ਸੁੰਨੀ ਵਿਚ ਤੁਰਨਾ ਸਿਖਾਉਂਦੀ ਹੋਏਗੀ
ਹੋ ਲਵ ਖੋਲ੍ਹੇ ਰਸ ਕੋਲੇ ਨਾ ਪਵਿੱਤਰ ਦਾ ਬੋਲੇ
ਜਿਵੇ ਚਾਸ਼ਨੀ ਜਲੇਬੀਆਂ ਚੋ ਰਿਸਦੀ ਆ
ਓ ਕੁੜੀ ਸਿਰੇ ਦੀ ਰਕਾਨ ਜਾਂਦੀ ਵਿਸ਼ਦੀ ਆ
ਓ ਖੜੀ ਸਾਰੀਆਂ ਚੋ ਅੱਡ ਜੱਟੀ ਦਿਸਦੀ ਆ
ਓ ਜਿਤੇ ਵਾਰ ਵਾਰ ਅੱਖ ਮੇਰੀ ਟਿਕਦੀ ਆ
ਰੱਬ ਖੈਰ ਕਰੇ, ਹੋ ਰੱਬ ਖੈਰ ਕਰੇ