ਬੁੱਲੀਆਂ ਤੇ ਅਟਕੇ ਸਵਾਲ ਫੋਜੀਆਂ
ਸਾਨੂੰ ਨਹੀਂ ਸ਼ਿਕਾਇਤਾਂ ਤੇਰੇ ਨਾਲ ਫੋਜੀਆਂ
ਹਾਏ ਬੁੱਲੀਆਂ ਤੇ ਅਟਕੇ ਸਵਾਲ ਫੋਜੀਆਂ
ਸਾਨੂੰ ਨਹੀਂ ਸ਼ਿਕਾਇਤਾਂ ਤੇਰੇ ਨਾਲ ਫੋਜੀਆਂ
ਤੂੰ ਕੀ ਜਾਣੇ ਰੋ ਰੋ ਕੇ ਕਿੰਜ ਦਿਨ ਕੱਟਦੀ
ਯਾਦਾਂ ਵਾਲੇ ਚਾਦਰੇ ਤੇ ਪਾ ਕੇ ਬੂਟੀਆਂ
ਸਾਧਰਾਂ ਦੀ ਪੀਂਗ ਨਹੀਂ ਹੁਲਾਰਾ ਮਾਰ ਕੇ
ਮਹੀਨੇ ਪਿਛੋਂ ਤੁਰਜੇ ਮੁੱਕਾ ਕੇ ਛੁਟਿਆ
ਸਾਧਰਾਂ ਦੀ ਪੀਂਗ ਨਹੀਂ ਹੁਲਾਰਾ ਮਾਰ ਕੇ
ਮਹੀਨੇ ਪਿਛੋਂ ਤੁਰਜੇ ਮੁੱਕਾ ਕੇ ਛੁਟਿਆ
ਦਿਲ ਕਿਹਦਾ ਕਰਦਾ ਏ ਵੱਖ ਹੋਣ ਨੂੰ
ਇੱਕਲੇ ਇੱਕਲੇ ਰਹਿ ਗਏ ਜਿੰਦਗੀ ਜਿਉਣ ਨੂੰ
ਹਾਏ ਦਿਲ ਕਿਹਦਾ ਕਰਦਾ ਏ ਵੱਖ ਹੋਣ ਨੂੰ
ਇੱਕਲੇ ਇੱਕਲੇ ਰਹਿ ਗਏ ਜਿੰਦਗੀ ਜਿਉਣ ਨੂੰ
ਦਿਲ ਵਿਚ ਸਾਰੇ ਅਰਮਾਨ ਦੱਬ ਕੇ
ਜਾਣਾ ਪੈਂਦਾ ਫਰਜ ਨਿਭਾਉਣ ਮਿੱਠਿਏ
ਸਾਰੀਆਂ ਸੁਹਾਗਣਾ ਜੇ ਰੋਣ ਲੱਗੀਆਂ
ਬਾਡਰਾਂ ਦੀ ਰਾਖੀ ਕਰੂੰ ਕੋਣ ਮਿੱਠਿਏ
ਸਾਰੀਆਂ ਸੁਹਾਗਣਾ ਜੇ ਰੋਣ ਲੱਗੀਆਂ
ਬਾਡਰਾਂ ਦੀ ਰਾਖੀ ਕਰੂੰ ਕੋਣ ਮਿੱਠਿਏ
ਵੇਹੜੇ ਦੇ ਵਿਚਾਲੇ ਡਾਹ ਕੇ ਮੰਝੀ ਵਾਂਗ ਦੀ
ਆਦਤ ਪਾ ਕੇ ਇਕੱਠੇ ਰੋਟੀ ਖਾਣ ਦੀ
ਹਾਏ ਵੇਹੜੇ ਦੇ ਵਿਚਾਲੇ ਡਾਹ ਕੇ ਮੰਝੀ ਵਾਂਗ ਦੀ
ਆਦਤ ਪਾ ਕੇ ਇਕੱਠੇ ਰੋਟੀ ਖਾਣ ਦੀ
ਤੇਰੇ ਬਿਨਾ ਹੱਸਣਾ ਤੇ ਝਾਝਣਾ ਜੀਹਾ
ਸ਼ੀਸ਼ੇ ਮੁਹਰੇ ਬੈਠ ਕੇ ਕਈ ਵਾਰ ਉੱਠੀ ਆ
ਸਾਧਰਾਂ ਦੀ ਪੀਂਗ ਨਹੀਂ ਹੁਲਾਰਾ ਮਾਰ ਕੇ
ਮਹੀਨੇ ਪਿਛੋਂ ਤੁਰਜੇ ਮੁੱਕਾ ਕੇ ਛੁਟਿਆ
ਸਾਧਰਾਂ ਦੀ ਪੀਂਗ ਨਹੀਂ ਹੁਲਾਰਾ ਮਾਰ ਕੇ
ਮਹੀਨੇ ਪਿਛੋਂ ਤੁਰਜੇ ਮੁੱਕਾ ਕੇ ਛੁਟਿਆ
ਅੰਬਰਾਂ ਨੂੰ ਸ਼ੋਂਦੀਆਂ ਫਾੜ ਛੋਟੀਆਂ
ਰਾਖੀ ਬੈਠੇ ਵੈਰੀ ਜਿਥੇ ਨੀਤਾਂ ਖੋਟੀਆਂ
ਅੰਬਰਾਂ ਨੂੰ ਸ਼ੋਂਦੀਆਂ ਫਾੜ ਛੋਟੀਆਂ
ਰਾਖੀ ਬੈਠੇ ਵੈਰੀ ਜਿਥੇ ਨੀਤਾਂ ਖੋਟੀਆਂ
ਬੈਠ ਜਾਵੇ ਭੂੰਡ ਸੱਜਰੇ ਗੁਲਾਬ ਤੇ
ਫੇਰ ਕੇ ਸਾਡਾ ਜੱਗ ਤੇ ਕੀ ਜਿਉਣਾ ਮਿੱਠਿਏ
ਸਾਰੀਆਂ ਸੁਹਾਗਣਾ ਜੇ ਰੋਣ ਲੱਗੀਆਂ
ਬਾਡਰਾਂ ਦੀ ਰਾਖੀ ਕਰੂੰ ਕੋਣ ਮਿੱਠਿਏ
ਸਾਰੀਆਂ ਸੁਹਾਗਣਾ ਜੇ ਰੋਣ ਲੱਗੀਆਂ
ਬਾਡਰਾਂ ਦੀ ਰਾਖੀ ਕਰੂੰ ਕੋਣ ਮਿੱਠਿਏ
ਫਿੱਕੀ ਪੈ ਗਈ ਲਾਲੀ ਮੇਰੇ ਸੋਹਣੇ ਮੁੱਖ ਦੀ ਕੱਚੇ ਕੋਲੇ ਵਾਂਗ ਰਹਿ ਜਾਣ ਠੁੱਠਦੀ
ਫਿੱਕੀ ਪੈ ਗਈ ਲਾਲੀ ਮੇਰੇ ਸੋਹਣੇ ਮੁੱਖ ਦੀ ਕੱਚੇ ਕੋਲੇ ਵਾਂਗ ਰਹਿ ਜਾਣ ਠੁੱਠਦੀ
ਪਿੰਡ ਚ ਖਗਾਲ ਕੱਲਾ ਇੰਜ ਜਾਪਦਾ ਪਿਆ ਹੋਣ ਜੀਵੇਂ ਤਕਦੀਰਾ ਸੁੱਟੀਆਂ
ਸਾਧਰਾਂ ਦੀ ਪੀਂਗ ਨਹੀਂ ਹੁਲਾਰਾ ਮਾਰ ਕੇ ਮਹੀਨੇ ਪਿਛੋਂ ਤੁਰਜੇ ਮੁੱਕਾ ਕੇ ਛੁਟਿਆ
ਸਾਧਰਾਂ ਦੀ ਪੀਂਗ ਨਹੀਂ ਹੁਲਾਰਾ ਮਾਰ ਕੇ ਮਹੀਨੇ ਪਿਛੋਂ ਤੁਰਜੇ ਮੁੱਕਾ ਕੇ ਛੁਟਿਆ
ਪੈਰ ਜੇ ਪੰਜਾਬੀ ਪਿੱਛੇ ਮੋੜ ਜਾਣਗੇ ਉਸੇ ਵੇਲੇ ਵੈਰੀ ਤਾਰਾ ਤੋੜ ਜਾਣਗੇ
ਪੈਰ ਜੇ ਪੰਜਾਬੀ ਪਿੱਛੇ ਮੋੜ ਜਾਣਗੇ ਉਸੇ ਵੇਲੇ ਵੈਰੀ ਤਾਰਾ ਤੋੜ ਜਾਣਗੇ
ਹਰਬੰਸ ਨੂੰ ਤੌਰ ਲਾਓ ਹੱਸ ਹੱਸ ਕੇ ਲੱਗੀ ਕਿਥੋਂ ਹੌਸਲੇ ਜੇ ਢਾਹੁਣ ਮਿੱਠਿਏ
ਸਾਰੀਆਂ ਸੁਹਾਗਣਾ ਜੇ ਰੋਣ ਲੱਗੀਆਂ ਬਾਡਰਾਂ ਦੀ ਰਾਖੀ ਕਰੂੰ ਕੋਣ ਮਿੱਠਿਏ
ਸਾਰੀਆਂ ਸੁਹਾਗਣਾ ਜੇ ਰੋਣ ਲੱਗੀਆਂ ਬਾਡਰਾਂ ਦੀ ਰਾਖੀ ਕਰੂੰ ਕੋਣ ਮਿੱਠਿਏ
ਸਾਧਰਾਂ ਦੀ ਪੀਂਗ ਨਹੀਂ ਹੁਲਾਰਾ ਮਾਰ ਕੇ ਮਹੀਨੇ ਪਿਛੋਂ ਤੁਰਜੇ ਮੁੱਕਾ ਕੇ ਛੁਟਿਆ
ਸਾਰੀਆਂ ਸੁਹਾਗਣਾ ਜੇ ਰੋਣ ਲੱਗੀਆਂ ਬਾਡਰਾਂ ਦੀ ਰਾਖੀ ਕਰੂੰ ਕੋਣ ਮਿੱਠਿਏ