ਸ਼ੋਲ ਜਿਹੜਾ ਤੂੰ ਭੁੱਲ ਗਈ ਸੀ
ਓਹ ਮੁੰਡਾ ਚੁੰਮ-ਚੁੰਮ ਓਹਨੂੰ ਅੱਜ ਵੀ ਹਿਕ ਨਾਲ ਲਾਉਂਦਾ ਏ
ਜਿਹੜਾ ਲਾਲ ਪਰਾਂਦਾ ਸੁੱਟ ਗਈ ਸੀ ਤੂੰ ਅੜ ਕਰਕੇ
ਟੰਗਿਆ ਕਿੱਲੀ ਉੱਤੇ ਅੱਜ ਵੀ ਕ਼ਹਿਰ ਕਮਾਉਂਦਾ ਏ
ਜਿਹਨੂੰ ਪਟਿਆ ਸੀ ਨੀ ਤੇਰੇ ਰੰਗ ਗੁਲਾਬੀ ਨੇ
ਓਹ ਸੰਦੂਰੀ ਰਮ ਦੇ ਬੈਠਾ ਪੇਗ ਚੜ੍ਹਾਉਂਦਾ ਏ
ਤੈਨੂੰ ਮਿਲ ਜਾਵਾਂਗੇ ਆਕੇ ਦੂਰ-ਦਰਾਡੇ ਤੋਂ
ਮੇਰੇ ਪਿੰਡ ਤੋਂ ਪਹਿਲਾਂ ਸ਼ਹਿਰ ਤੇਰਾ ਹੀ ਆਉਂਦਾ ਏ
ਪੋਹ ਦੀ ਰਾਤ ਚੰਦਰੀਏ ਸ਼ੋਲ ਜਿਹੜਾ ਤੂੰ ਭੁੱਲ ਗਈ
ਓਹ ਮੁੰਡਾ ਚੁੰਮ-ਚੁੰਮ ਓਹਨੂੰ ਅੱਜ ਵੀ ਹਿਕ ਨਾਲ ਲਾਉਂਦਾ ਏ
ਤੂੰ ਜਿਹੜਾ ਗੀਤ ਝੱਲੀਏ ਸਕੂਲੇ ਗਾਉਂਦੀ ਹੁੰਦੀ
ਤੈਨੂੰ ਕੋ ਦੱਸਾਂ ਨੀ ਕਿੰਨਾ ਚੇਤੇ ਆਉਂਦਾ ਏ
ਇਕ ਕਲਿੱਪ ਵੀ ਤੇਰਾ ਸਾਂਭ ਕਮਲੀਏ ਰੱਖਿਆ ਏ
ਜਿਹੜਾ ਵੈਲੀ ਵੀਟ ਤੋਂ ਕੰਨੀ ਹੱਥ ਲਵਾਉਂਦਾ ਆ
ਪੋਹ ਦੀ ਰਾਤ ਚੰਦਰੀਏ ਸ਼ੋਲ ਜਿਹੜਾ ਤੂੰ ਭੁੱਲ ਗਈ ਸੀ
ਓਹ ਮੁੰਡਾ ਚੁੰਮ ਚੁੰਮ ਓਹਨੂੰ ਅੱਜ ਵੀ ਹਿਕ ਨਾਲ ਲਾਉਂਦਾ ਏ
ਜਿਹੜਾ ਲਾਲ ਪਰਾਂਦਾ ਸੁੱਟ ਗਈ ਤੂੰ ਅੜ ਕਰਕੇ
ਟੰਗਿਆ ਕਿੱਲੀ ਉੱਤੇ ਅੱਜ ਵੀ ਕ਼ਹਿਰ ਕਮਾਉਂਦਾ ਏ
ਪੋਹ ਦੀ ਰਾਤ ਚੰਦਰੀਏ ਪੋਹ ਦੀ ਰਾਤ ਪੋਹ ਦੀ ਰਾਤ ਚੰਦਰੀਏ
ਪੋਹ ਦੀ ਰਾਤ ਚੰਦਰੀਏ ਪੋਹ ਦੀ ਰਾਤ ਪੋਹ ਦੀ ਰਾਤ