ਤੂੰ ਤਾਂ ਗੁੱਤਾਂ ਮੈਂ ਗੁੰਦੀਆਂ ਨੇ ਛਾਤੀਆਂ
ਲੰਘਾ gypsy ਤੇ ਤਾਂਈਓਂ ਮਾਰੇ ਝਾਤੀਆਂ
ਮੁੰਡੇ attractive ਬਾਹਲੇ ਨਖਰੋ
ਬਾਪੂ ਸੀਗਾ ਘੱਟ ਆਲੇ ਡਾਲੇ ਨਖਰੋ
ਨੀ ਬੇਬੇ ਜਿਗਰੇ ਆਲੀ ਸੀ ਜਿਹਨੇ ਪਾਲੇ ਨਖਰੋ
ਰੁਤਬੇ ਉੱਚੇ ਨੇ ਤੂੰ ਜਿਹਨਾਂ ਨੂੰ ਨਾਪ ਦੀ
ਦੁਨੀਆ ਕਰੂਗੀ ਗੱਲਾਂ ਛੱਡੀ ਛਾਪ ਦੀ
ਨੀ ਮੇਰੇ ਉੱਤੇ ਲਾਤੀ ਜਿਹਨੇ ਜਾਨ ਆਪਦੀ
ਪਿੱਠ ਨੀ ਲੱਗਣ ਦੇਣੀ ਉਸ ਬਾਪ ਦੀ
Aujle ਦੇ ਗਾਣੇ ਰਹਿੰਦੇ ਗਾਉਂਦੇ
ਕੱਢੀਏ ਗੱਡੇ ਤੇ ਹੋ ਜੀਏ ਨੀ ਸ਼ੱਕ ਕੇ
ਚਾਰਕ ਲੰਘਾਉਣੇ ਪੈਣੇ ਲੰਘੇ ਅੱਕ ਕੇ
ਨੀ ਐਵੇਂ ਕਿਹੜਾ ਲੰਘੂ ਸਾਲਾ ਤੈਨੂੰ ਤੱਕ ਕੇ
ਬੁੱਕਲ ਚ ਰੱਖਾਂ ਪਰ੍ਹਨੇ ਨਾ ਢੱਕ ਕੇ
ਦੁਨੀਆ ਪਈ ਆ ਦੇਖ ਕੀਲੀ ਜੱਟ ਨੇ
ਸੋਚ ਵੀ ਨੀ ਸਕਦੀ ਜੋ ਜੀ ਲੀ ਜੱਟ ਨੇ
ਦੇਖੇ ਨੇ ਹਾਲਾਤ ਮਾੜੇ really ਜੱਟ ਨੇ
ਨੀ ਸਾਡੀ ਟੁੱਟੀ ਛੱਤ ਪਾ ਕੇ ਦੇਤੀ ਨੀਲੀ ਛੱਤ ਨੇ
ਯਾਰੀਆਂ ਪੁਗਾਈਆਂ ਗਈਆਂ ਪੁੱਗ ਸੁਣਕੇ
ਚਾਹੁੰਦੇ ਲੋਕ ਸਾਨੂੰ ਜੁਗ ਜੁਗ ਸੁਣਕੇ
ਨੀ ਚਾਚੇ ਦਾ bullet ਕਦੇ ਰੁਕ ਸੁਣਕੇ
ਭੱਜ ਜਾਂਦੇ ਵੈਰੀ ਦੁੱਗ-ਦੁੱਗ ਸੁਣਕੇ
ਆਈ Afghanਓ ਮੈਂ ਕਿਹਾ ਅੱਜ ਹੀ ਟੁਕੜੀ
ਹੱਕ ਦਾ ਹੀ ਖਾ ਕੇ ਨੀਤ ਰੱਜੀ ਸ਼ੁਕਰੀ
ਨੀ ਦਮ ਨਾ ਹੋਵੇ ਤਾਂ ਕਿਵੇਂ ਵੱਜੇ ਫੁਕਰੀ
ਹਵਾ ਨਾਲ ਗੱਲਾਂ ਜਦੋਂ ਭੱਜੇ ਨੁੱਕਰੀ
ਯਾਰ ਮੇਰੇ ਬਾਵਾ ਨਈਓਂ ਲਾਉਂਦੇ
ਵੈਰੀ ਦੇ ਦਰਾਂ ਚ ਮੰਜੀ ਢਾਉਂਦੇ
ਜੋਗੀ ਆ ਰਕਾਣੇ ਸੱਪ ਸਿਰੋਂ ਨੱਪ ਲਾ
ਲੀਕ ਖਿੱਚੇ ਵੈਰੀ ਦੱਸ ਕਦੋਂ ਟੱਪ ਲਾ
ਨੀ ਭੁੱਲ ਜਾ ਜ਼ਮਾਨਾ ਓਹਦਾ ਨਾਮ ਜੱਪ ਲਾ
ਗੋਡਿਆਂ ਤੇ ਵੈਰੀ ਰੱਖਾਂ ਮੋਢੇ ਰਫ਼ਲਾਂ
ਗਾਹਾਂ ਮੈਂ ਇਹਨਾਂ ਤੋਂ, ਨਾਲੇ ਤਾਹਾਂ ਨਖਰੋ
ਜਿੱਥੋਂ ਲੰਘਾਂ ਖਾਲੀ ਹੋਣ ਰਾਹਾਂ ਨਖਰੋ
ਖੜੀਆਂ ਕਰਾ ਦੇ ਕੇਰਾ ਬਾਹਾਂ ਨਖਰੋ
ਨੀ ਮੈਨੂੰ ਮੋਢੇ ਟੰਗੀ ਦਿੰਦੀ ਆ ਸਲਾਹਾਂ ਨਖਰੋ
ਪੂਰੀਆਂ ਕਰਾਂਗੇ ਜੋ ਵੀ ਮੰਗਾਂ ਹੋਣੀ ਆ
ਅਸੀਂ ਤਾਂ ready ਆ ਇਹਨਾਂ ਸੰਗਾਂ ਹੋਣੀ ਆ
ਨੀ ਵੈਰੀ ਦੇ ਬਾਹਾਂ ਚ ਲੱਗੀ ਵੰਗਾਂ ਹੋਣੀ ਆ
ਐ ਨੀ ਮੇਰੇ ਨਾਂ ਜਿੱਤ ਜੰਗਾਂ ਹੋਣੀ ਆ
ਦੱਸ ਕੇ ਨੀ ਆਉਂਦੇ ਇੱਕ ਪਿਓ ਦੇ ਨੀ ਹੁੰਦੇ
ਜਿਹਦੇ ਨਾਲ ਰਹਿੰਦੇ ਏ ਸਾਲੇ ਓਹਦੇ ਨੀ ਹੁੰਦੇ
ਨੀ ਮਾਇਆ ਦੇ ਹੁੰਦੇ ਨਾ ਅਸੀਂ ਮੋਹ ਦੇ ਨੀ ਹੁੰਦੇ
ਸਬਰ ਸ਼ੁਕਰ ਬਿਨਾਂ ਯੋਧੇ ਨੀ ਹੁੰਦੇ
ਮਿਹਨਤਾਂ ਦੇ ਆਦੀ ਡੰਡ ਲਾਉਂਦੇ
ਨਾਮ ਚੱਤੋ ਪਹਿਰ ਬਾਬੇ ਧਿਆਉਂਦੇ
ਅਸੀਂ ਵੀ ਹੈਰਾਨ ਬਦਲੀਆਂ ਰੁੱਤਾਂ ਤੇ
ਬਰ ਗਿਆ ਦੇਸੀ ਯੱਕੇ ਆ ਦੇ ਜੁੱਟਾਂ ਤੇ
ਨੀ ਕਰਦੇ ਮਖੌਲ ਸੀ ਪਿੰਡਾਂ ਦੇ ਪੁੱਤਾਂ ਤੇ
ਬੰਨ੍ਹ ਲੀ ਮੈਂ ਇਹਨਾਂ ਦੀ ਔਕਾਤ ਗੁੱਟਾਂ ਤੇ
ਇਹਨਾਂ ਤੋਂ ਚੜ੍ਹਾਈ ਬੀਬਾ ਕੱਲੇ ਨੀ ਹੁੰਦੀ
ਗੈਰਾਂ ਦੇ ਸਿਰਾਂ ਤੇ ਬੱਲੇ ਬੱਲੇ ਨੀ ਹੁੰਦੀ
ਨੀ ਦੱਬਣ ਦੁਬਣ ਦੀ ਤਾਂ ਗੱਲ ਹੀ ਨੀ ਹੁੰਦੀ
ਲੈਂਦੀ ਧੌਣ ਲੱਥ ਜੇ, ਨੀ ਥੱਲੇ ਨੀ ਹੁੰਦੀ