LyricFind Logo
LyricFind Logo
Profile image icon
Lyric cover art

Rangrez

•

2014

Billo Ji

Apple Music logo
Deezer logo
Spotify logo
Lyrics
ਬਿੱਲੋ ਜੀ ਹੁਣ ਹਿੱਲੋ ਜੀ
10 ਵੱਜ ਗਏ ਛੱਡ ਦੋ pillow ਜੀ
ਹੁਣ ਹਿੱਲੋ ਜੀ
ਬਿੱਲੋ ਜੀ ਹੁਣ ਹਿੱਲੋ ਜੀ
10 ਵੱਜ ਗਏ ਛੱਡ ਦੋ pillow ਜੀ
ਹੁਣ ਹਿੱਲੋ ਜੀ
ਓ ਬਿੱਲੋ ਹਿੱਲੋ ਉਹ ਵੱਜ ਗਏ ਛੱਡ ਦਿਓ pillow ਜੀ
ਹੁਣ ਹਿੱਲੋ ਜੀ

ਸਭ ਲੋਕ ਗਏ ਕੰਮ ਕਾਰਾਂ ਤੇ
ਹੁਣ ਰੇਲ ਵੀ ਚੱਲਦੀ ਤਾਰਾਂ ਤੇ
ਲੈ ਚੜ੍ਹ ਗਈ ਸੂਈ 11 ਤੇ
ਸਭ ਲੋਕ ਗਏ ਕੰਮ ਕਾਰਾਂ ਤੇ
ਹੁਣ ਰੇਲ ਵੀ ਚੱਲਦੀ ਤਾਰਾਂ ਤੇ
ਲੈ ਚੜ੍ਹ ਗਈ ਸੂਈ 11 ਤੇ
ਉਹ ਤੁਸੀਂ ਰਾਤ ਨਦੀ ਚੋਂ ਨਦੀ ਚੋਂ
ਰਾਤ ਨਦੀ ਚੋਂ ਕੱਢ ਕੇ ਕਸ਼ਤੀ
ਦਿਨ ਦਰਿਆ ਵਿਚ ਠਿੱਲ੍ਹੋ ਜੀ
ਹੁਣ ਹਿੱਲੋ ਜੀ
ਓ ਬਿੱਲੋ ਓ ਬਿੱਲੋ ਜੀ
ਹੁਣ ਹਿੱਲੋ ਜੀ
10 ਵੱਜ ਗਏ ਛੱਡ ਦੋ pillow ਜੀ
ਹੁਣ ਹਿੱਲੋ ਜੀ

ਨ ਨ ਨ ਨ ਨ
ਇਹ ਨੀਂਦਰ ਹੈ ਜਾਂ ਨੀਨੀ ਐ
ਜੋ ਵੀ ਹੈ ਬੜੀ ਕਮੀਨੀ ਐ
ਕੱਦ Russia ਦਾ ਅੱਖ ਚੀਨੀ ਐ
ਇਹ ਨੀਂਦਰ ਹੈ ਜਾਂ ਨੀਨੀ ਐ
ਜੋ ਵੀ ਹੈ ਬੜੀ ਕਮੀਨੀ ਐ
ਕੱਦ Russia ਦਾ ਅੱਖ ਚੀਨੀ ਐ
ਇਹ ਨੀਂਦਰ ਹੈ ਜਾਂ ਨੀਨੀ ਐ
ਤੇਰੀ ਭੈਣ ਠੀਕ ਹੀ ਭੈਣ ਠੀਕ ਹੀ
ਭੈਣ ਨੇ ਠੀਕ ਹੀ ਰੱਖਿਆ ਸੀ
ਤੇਰਾ ਨਾਂ ਸੁਸਤੀ ਢਿੱਲੋਂ ਜੀ
ਹੁਣ ਹਿੱਲੋ ਜੀ
ਓ ਬਿੱਲੋ ਜੀ ਹੁਣ ਹਿੱਲੋ ਜੀ
10 ਵੱਜ ਗਏ ਛੱਡ ਦੇ
ਓ ਛੱਡ ਦਿਓ pillow ਜੀ
ਜ਼ਰਾ ਹਿੱਲੋ ਜੀ

ਮੈਂ ਸੁਬ੍ਹਾ ਗਿਆ ਸੀ ਸੈਰਾਂ ਤੇ
ਘੁੰਮ ਆਇਆ ਜੋਹੜੀਆਂ ਨਹਿਰਾਂ ਤੇ
ਹੁਣ ਲੱਗ ਗਈ ਐ ਭੁੱਖ ਕਹਿਰਾਂ ਤੇ
ਮੈਂ ਸੁਬ੍ਹਾ ਗਿਆ ਸੀ ਸੈਰਾਂ ਤੇ
ਘੁੰਮ ਆਇਆ ਜੋਹੜੀਆਂ ਨਹਿਰਾਂ ਤੇ
ਹੁਣ ਲੱਗ ਗਈ ਐ ਭੁੱਖ ਕਹਿਰਾਂ ਤੇ
ਮੈਂ ਬਾਕੀ ਬੰਦੋ ਮੈਂ ਬਾਕੀ ਬੰਦੋਬਸਤ ਕਰਾਂ
ਤੁਸੀਂ ਬੈਠ ਕੇ ਆਲੂ ਛਿੱਲੋ ਜੀ
ਹੁਣ ਹਿੱਲੋ ਜੀ
ਮੈਂ ਬਾਕੀ ਬੰਦੋਬਸਤ ਕਰਾਂ
ਤੁਸੀਂ ਬੈਠ ਕੇ ਆਲੂ ਛਿੱਲੋ ਜੀ
ਹੁਣ ਹਿੱਲੋ ਜੀ
ਓ ਬਿੱਲੋ ਜੀ ਜ਼ਰਾ ਹਿੱਲੋ ਜੀ
10 ਵੱਜ ਗਏ ਛੱਡ ਦਿਓ
ਓ ਛੱਡ ਦਿਓ pillow ਜੀ
ਹੁਣ ਹਿੱਲੋ ਜੀ

ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ
ਕਿਸੇ ਮੰਦਿਰ ਮਸਜਿਦ ਵੜਦੇ ਨੂੰ
ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ
ਤੱਕ ਤੂੰ ਵੀ ਸੂਰਜ ਚੜ੍ਹਦੇ ਨੂੰ
ਕਿਸੇ ਮੰਦਿਰ ਮਸਜਿਦ ਵੜਦੇ ਨੂੰ
ਗੁਰਸਿੱਖ ਨੂੰ ਬਾਣੀ ਪੜ੍ਹਦੇ ਨੂੰ
ਜੋ ਸੁਬ੍ਹਾ ਨੂੰ ਸ਼ਬਨਮ ਓ ਸ਼ਬਨਮ
ਸੁਬ੍ਹਾ ਨੂੰ ਸ਼ਬਨਮ
ਸ਼ਬਨਮ ਸ਼ਬਨਮ ਸ਼ਬ ਸ਼ਬਨਮ
ਨਮ ਨਮ ਨਮ ਨਮ
ਸ਼ਬਨਮ ਨਮ ਸ਼ਬ
ਨਮ ਸ਼ਬ ਨਮ ਨਮ ਨਮ
ਸ਼ਬ ਨਮ ਨਮ
ਜੋ ਸੁਬ੍ਹਾ ਨੂੰ ਸ਼ਬਨਮ ਗਿਰਦੀ ਐ
ਉਹ ਲੱਖ ਰੁਪਈਏ ਲੱਖ ਰੁਪਈਏ ਕਿਲੋ ਜੀ
ਜ਼ਰਾ ਹਿੱਲੋ ਜੀ
ਓ ਬਿੱਲੋ ਜੀ ਹੁਣ ਹਿੱਲੋ ਜੀ
10 ਵੱਜ ਗਏ ਛੱਡ ਦਿਓ pillow ਜੀ
ਹੁਣ ਹਿੱਲੋ ਜੀ
ਓ ਬਿੱਲੋ ਜੀ ਹੁਣ ਹਿੱਲੋ ਜੀ
10 ਵੱਜ ਗਏ ਛੱਡ ਦਿਓ pillow ਜੀ
ਜ਼ਰਾ ਹਿੱਲੋ ਜੀ

WRITERS

Satinder Sartaaj, Partners In Rhyme

PUBLISHERS

Lyrics © TUNECORE INC

Share icon and text

Share


See A Problem With Something?

Lyrics

Other

More From This Album

Lyric cover art

Rangrez

2014