LyricFind Logo
LyricFind Logo
Profile image icon
Lyric cover art

Rangrez

•

2014

Rabb Dia'n Be - Parwahia'n

Apple Music logo
Deezer logo
Spotify logo
Lyrics
ਰੱਬ ਦੀਆਂ ਬੇਪਰਵਾਹੀਆਂ ਰੱਬ ਦੀਆਂ ਬੇਪਰਵਾਹੀਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ ਰੱਬ ਦੀਆਂ ਬੇਪਰਵਾਹੀਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ

ਖਲਕਤ ਵਿੱਚ ਖਿੱਚੋ ਤਾਣੀ ਮੰਗਿਆ ਮਿਲਦਾ ਨਹੀਂ ਪਾਣੀ
ਕਿਧਰ ਨੂੰ ਤੁਰੀ ਕਹਾਣੀ ਪੰਛੀ ਦੀ ਦੁਸ਼ਮਣ ਟਾਹਣੀ
ਖਲਕਤ ਵਿੱਚ ਖਿੱਚੋ ਤਾਣੀ ਮੰਗਿਆ ਮਿਲਦਾ ਨਹੀਂ ਪਾਣੀ
ਕਿਧਰ ਨੂੰ ਤੁਰੀ ਕਹਾਣੀ ਪੰਛੀ ਦੀ ਦੁਸ਼ਮਣ ਟਾਹਣੀ
ਪੌਣਾਂ ਵੱਗਣ ਪਰਾਈਆਂ
ਹਾਏ ਪੌਣਾਂ ਵੱਗਣ ਪਰਾਈਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ
ਰੱਬ ਦੀਆਂ ਬੇਪਰਵਾਹੀਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ

ਸ ਸ ਸ ਸ ਸ ਸ ਸ ਰੇ ਰੇ
ਸ ਰੇ ਗ ਮ ਗ ਮ ਗ ਰੇ ਸ ਸ ਪ ਧ ਪ ਮ ਗ ਰੇ ਪ ਮ ਗ ਰੇ ਗ ਰੇ ਸ ਸ
ਦਿਲ ਵਿੱਚ ਦਰਦਾਂ ਲਈ ਥਾਂ ਨਹੀਂ ਕਿਧਰੇ ਕੋਈ ਪਿਆਰ ਦਾ ਨਾਂ ਨਹੀਂ
ਠੰਡੀ ਕੋਈ ਆਪਣੱਤ ਦੀ ਛਾਂ ਨਹੀਂ ਪਹਿਲਾਂ ਜਿਹੇ ਪਿੰਡ ਘਰਾਂ ਨਹੀਂ
ਦਿਲ ਵਿੱਚ ਦਰਦਾਂ ਲਈ ਥਾਂ ਨਹੀਂ ਕਿਧਰੇ ਕੋਈ ਪਿਆਰ ਦਾ ਨਾਂ ਨਹੀਂ
ਠੰਡੀ ਕੋਈ ਆਪਣੱਤ ਦੀ ਛਾਂ ਨਹੀਂ ਪਹਿਲਾਂ ਜਿਹੇ ਪਿੰਡ ਘਰਾਂ ਨਹੀਂ
ਕਿਧਰ ਗਈਆਂ ਚੰਗਿਆਈਆਂ ਕਿਧਰ ਗਈਆਂ ਚੰਗਿਆਈਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ ਰੱਬ ਦੀਆਂ ਬੇਪਰਵਾਹੀਆਂ

ਮਸਜਿਦ ਤੇ ਮੰਦਰ ਢਹਿ ਗਏ ਕਿੱਥੇ ਤੇਰੇ ਬੰਦੇ ਰਹਿ ਗਏ
ਸੱਚ ਵਾਲੇ ਛੁਪ ਕੇ ਬਹਿ ਗਏ ਜ਼ੁਲਮਤ ਦੇ ਘੇਰੇ ਪੈ ਗਏ
ਮਸਜਿਦ ਤੇ ਮੰਦਰ ਢਹਿ ਗਏ ਕਿੱਥੇ ਤੇਰੇ ਬੰਦੇ ਰਹਿ ਗਏ
ਸੱਚ ਵਾਲੇ ਛੁਪ ਕੇ ਬਹਿ ਗਏ ਜ਼ੁਲਮਤ ਦੇ ਘੇਰੇ ਪੈ ਗਏ
ਕਾਹਤੋਂ ਹੋਣ ਤਬਾਹੀਆਂ ਕਾਹਤੋਂ ਹੋਣ ਤਬਾਹੀਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ ਰੱਬ ਦੀਆਂ ਬੇਪਰਵਾਹੀਆਂ

ਮੇਰਾ ਦਿਲ ਰੌਸ਼ਨ ਕਰਦੇ ਰੂਹ ਵਿੱਚ ਕੋਈ ਜਜ਼ਬਾ ਭਰ ਦੇ
ਦੁਨੀਆ ਤੋਂ ਬਾਹਰਾ ਵਰ ਦੇ ਹੁਣ ਤਾਂ ਹੱਥ ਸਿਰ ਤੇ ਧਰ ਦੇ
ਮੇਰਾ ਦਿਲ ਰੌਸ਼ਨ ਕਰਦੇ ਰੂਹ ਵਿੱਚ ਕੋਈ ਜਜ਼ਬਾ ਭਰ ਦੇ
ਦੁਨੀਆ ਤੋਂ ਬਾਹਰਾ ਵਰ ਦੇ ਹੁਣ ਤਾਂ ਹੱਥ ਸਿਰ ਤੇ ਧਰ ਦੇ
ਸੁਣ ਸਰਤਾਜ ਦੇ ਸਾਈਆਂ ਸੁਣ ਸਰਤਾਜ ਦੇ ਸਾਈਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ ਰੱਬ ਦੀਆਂ ਬੇਪਰਵਾਹੀਆਂ
ਸਾਨੂੰ ਹਾਲੇ ਸਮਝ ਨਹੀਂ ਆਈਆਂ
ਰੱਬ ਦੀਆਂ ਬੇਪਰਵਾਹੀਆਂ ਰੱਬ ਦੀਆਂ ਬੇਪਰਵਾਹੀਆਂ
ਰੱਬ ਦੀਆਂ ਬੇਪਰਵਾਹੀਆਂ

WRITERS

Satinder Sartaaj

PUBLISHERS

Lyrics © TUNECORE INC, IPRS

Share icon and text

Share


See A Problem With Something?

Lyrics

Other

More From This Album

Lyric cover art

Rangrez

2014