LyricFind Logo
LyricFind Logo
Profile image icon
Lyric cover art

Rangrez

•

2014

Leekon Langhiye Na

Apple Music logo
Deezer logo
Spotify logo
Lyrics
ਅਸੀਂ ਮਰਹਬਾ ਮਰਹਬਾ ਆਖੀਏ ਜੀ
ਕਾਇਮ ਰੇਹਨ ਜੋ ਦਿੱਤੀ ਜ਼ੁਬਾਨ ਉੱਤੇ
ਜੇਹੜੇ ਕੌਲਾਂ ਤੋਂ ਮੁੰਹ ਕਦੇ ਫੇਰਦੇ ਨਹੀਂ
ਪਾਵੇ ਖੇਡਣੇ ਜੀ ਭਾਵੇਂ ਜਾਨ ਉੱਤੇ
ਜੀ ਮੈਂ ਉਹਨਾਂ ਨੂੰ ਕਰਾਂ ਹਜ਼ਾਰ ਸੱਜਦੇ
ਜੇਹੜੇ ਦਾਗ ਨਾ ਲਾਉਣ ਈਮਾਨ ਉੱਤੇ
ਇਹੋ ਜੇਹੇ ਦਲੇਰ ਸਰਤਾਜ ਸ਼ਾਇਰਾ
ਸਰਤਾਜ ਸ਼ਾਇਰਾ ਸਰਤਾਜ ਸ਼ਾਇਰਾ
ਇਹੋ ਜੇਹੇ ਦਲੇਰ ਸਰਤਾਜ ਸ਼ਾਇਰਾ
ਬੜੇ ਘੱਟ ਨੇ ਏਸ ਜਹਾਨ ਉੱਤੇ

ਸਭ ਤੋਂ ਪਹਿਲਾਂ ਦਿਲੋਂ ਮਿਟਾਈਏ ਸ਼ਿਕਵੇ ਸਾਰੇ ਜੀ
ਏਦਾਂ ਜ਼ਿੰਦਗੀ ਜੀਏ ਦਿਨ ਜਿਓਂ ਮਿਲਣ ਉਧਾਰੇ ਜੀ
ਹੋ ਮਨ ਜਿੱਤਿਆ' ਹੀ ਜਗ ਜਿੱਤੀਏ ਗੁਰਬਾਣੀ ਕਹਿੰਦੀ ਏ
ਅੱਖੜ ਬੰਦਿਆਂ ਤੋਂ ਤਾਂ ਦੁਨੀਆ ਟਲਦੀ ਰਹਿੰਦੀ ਏ
ਸਭੇ ਸੱਚ ਸਿਆਣੇ ਰੀਤ ਸਿਖਾਵਾਂ ਵੇ ਤੈਨੂੰ
ਪੜ੍ਹ ਸਾਰੇ ਇਤਿਹਾਸ ਇਹੀ ਸਮਝਾਵਾਂ ਵੇ ਤੈਨੂੰ
ਓਹ ਬਣ ਕੇ ਜ਼ਹਿਰੀ ਨਾਗ ਕਿਸੇ ਨੂੰ ਡੰਗੀਏ ਨਾ ਹਾਏ
ਜਾ ਤਾ ਖੰਗੀਏ ਨਾ ਲੀਕੋਂ ਲੰਘੀਏ ਨਾ
ਮੱਥਾ ਡਾਹ ਲਿਆ ਜੇ ਫਿਰ ਮਾਫ਼ੀ ਮੰਗੀਏ ਨਾ
ਖੰਗੀਏ ਨਾ ਲੀਕੋਂ ਲੰਘੀਏ ਨਾ
ਮੱਥਾ ਡਾਹ ਲਿਆ ਜੇ ਫਿਰ ਮਾਫ਼ੀ ਮੰਗੀਏ ਨਾ

ਸ਼ੀਰਨੀ ਪਤਾਸੇ ਮਿੱਠੇ ਮਿਸ਼ਰੀ ਸ਼ੱਕਰ ਪਾਰੇ
ਕਰਨੇ ਕੀਹ ਜਦੋ ਹੈ ਨਹੀਂ ਮਿੱਠਤ ਜ਼ੁਬਾਨ ਤੇ
ਸ਼ਾਂਤੀ ਚ ਮਿਲਾ ਕੇ ਜਿਹਨਾਂ ਵੰਡੇ ਬੋਲ ਪਿਆਰ ਵਾਲੇ
ਵੇਖ ਲਵੋ ਓਹਨਾਂ ਦਾ ਹੀ ਨਾਮ ਹੈ ਜਹਾਨ ਤੇ
ਮੰਨਿਆ ਕਿ ਅਣਖੀਲਾ ਤੇ ਜੁਝਾਰ ਪੰਜਾਬੀ ਏ
ਦੁਸ਼ਮਨ ਸਹਿ ਨਾ ਸਕੇ ਮਾਰੂ ਵਾਰ ਪੰਜਾਬੀ ਏ
ਓਹ ਪਰ ਜੋ ਇਸ਼ਕ ਮੁਹੱਬਤ ਵਾਲੇ ਕਿੱਸੇ ਪੜ੍ਹਦੇ ਓ
ਇਹ ਵੀ ਨੇ ਪੰਜਾਬੀ ਜੋ ਸਿਰ ਸੇਹਰੇ ਮੜਦੇ ਓ
ਸਾਡੀ ਰੱਗ ਵਿਚ ਇਸ਼ਕ ਤੇ ਇੱਜ਼ਤ ਰਲ ਕੇ ਵਗਦੇ ਨੇ
ਪੰਜ ਪਾਣੀਆਂ ਵਾਲੇ ਤਾਹੀਓਂ ਸੋਹਣੇ ਲਗਦੇ ਨੇ
ਓਹ ਕੌਣ ਕਹੂ ਦਿਲਦਾਰ ਜੇ ਰੰਗ ਵਿੱਚ ਰੰਗੀਏ ਨਾ ਹਾਏ
ਜਾ ਤਾ ਖੰਗੀਏ ਨਾ ਲੀਕੋਂ ਲੰਘੀਏ ਨਾ
ਮੱਥਾ ਡਾਹ ਲਿਆ ਜੇ ਫਿਰ ਮਾਫ਼ੀ ਮੰਗੀਏ ਨਾ
ਖੰਗੀਏ ਨਾ, ਲੀਕੋਂ ਲੰਘੀਏ ਨਾ
ਮੱਥਾ ਡਾਹ ਲਿਆ ਜੇ ਫਿਰ ਮਾਫ਼ੀ ਮੰਗੀਏ ਨਾ

ਮੰਗਿਆ ਜੇ ਮਿਲ ਜੇ ਪਿਆਰ ਹੋਰ ਚਾਹੀਦਾ ਕਿ
ਉੱਜੜੀ ਤੇ ਸੁੱਚਦੀ ਨਿਆਮਤ ਪਿਆਰ ਦੀ
ਇਕੋ ਇਕ ਚੀਜ਼ ਜਿਹਦੀ ਚੈਨ ਤੇ ਸੁਕੂਨ ਦੇਵੇ
ਇਸ਼ਕੇ ਦੀ ਛੱਲ ਟੱਪੇ ਜਿਗਰਾ ਨੂੰ ਠਾਰ ਦੀ
ਸਭ ਦੇ ਆਪਣੇ ਗੰਨ ਤੇ ਸਭ ਦੇ ਅਵਗੁਣ ਹੁੰਦੇ ਨੇ
ਜੋ ਪਹਿਲਾਂ ਨਹੀਂ ਆਉਂਦੇ ਸੀ ਬੇਠੇ ਹੁਣ ਹੁੰਦੇ ਨੇ
ਓਹ ਜਿਹੜਾ ਰੂਹ ਤੋਂ ਨੱਚੇ ਉਸਨੂੰ ਕਦੇ ਹਟਾਈਏ ਨਾ
ਮਾੜਾ ਸੁਣਾਣੇ ਵਾਲਿਆਂ ਮੁਹਰੇ ਨਜ਼ਮਾਂ ਗਾਈਏ ਨਾ
ਜਿੱਦਾਂ ਦਾਰੂ ਪੀ ਨਹੀਂ ਹੁੰਦੀ ਨਮਕ ਪਿਆਜ਼ ਬਿਨਾ
ਓਹਦੇ ਹੁਣ ਨੀ ਜਚਦੀ ਜੀ ਮਹਿਫ਼ਿਲ ਸਰਤਾਜ ਬਿਨਾ
ਓਹ ਜੋ ਦਿਲ ਕਰਦਾ
ਓਹ ਜੋ ਦਿਲ ਕਰਦਾ ਆਖ ਸਤਿੰਦਰਾ ਸੰਗੀਏ ਨਾ ਹਾਏ
ਜਾ ਤਾ ਖੰਗੀਏ ਨਾ ਲੀਕੋਂ ਲੰਘੀਏ ਨਾ
ਮੱਥਾ ਢਾਹ ਲਿਆ ਜੇ ਫਿਰ ਮਾਫ਼ੀ ਮੰਗੀਏ ਨਾ
ਖੰਗੀਏ ਨਾ ਲੀਕੋਂ ਲੰਘੀਏ ਨਾ
ਓਹ ਮੱਥਾ ਡਾਹ ਲਿਆ ਜੇ ਫਿਰ ਮਾਫੀ ਮੰਗੀਏ ਨਾ

WRITERS

Satinder Sartaaj, Partners In Rhyme

PUBLISHERS

Lyrics © TUNECORE INC

Share icon and text

Share


See A Problem With Something?

Lyrics

Other

More From This Album

Lyric cover art

Rangrez

2014