LyricFind Logo
LyricFind Logo
Profile image icon
Lyric cover art

Rangrez

•

2014

Mirze Di Shaadi

Apple Music logo
Deezer logo
Spotify logo
Lyrics
ਚੱਲ ਸਰਤਾਜ ਵੇ ਮਿਰਜ਼ੇ ਦੀ ਸ਼ਾਦੀ ਦੀ ਸ਼ਾਦੀ ਭਰ ਆਈਏ
ਗੂੜ੍ਹੇ ਲਾਲ ਸਿਹਰੇ ਇਸ਼ਕ ਦੇ ਜ਼ਰਾ ਗੁਲਾਬੀ ਕਰ ਆਈਏ
ਇਸ ਗੀਤ ਵਿੱਚ ਮਿਰਜ਼ੇ ਦੀ ਸ਼ਾਦੀ ਦਾ ਜ਼ਿਕਰ ਐ ਜੋ ਕਿ ਕਦੀ ਹੋਈ ਹੀ ਨਹੀਂ
ਪਰ ਸਭਨਾਂ ਸ਼ਾਇਰਾਂ ਕਿੱਸਾਕਾਰਾਂ ਤੇ ਅਵਾਮ ਦੇ
ਦਿਲ ਹਮੇਸ਼ਾ ਹੀ ਲੋਚਦੇ ਰਹੇ ਕਿ ਕਾਸ਼ ਇਸ ਤਰ੍ਹਾਂ ਹੁੰਦਾ
ਮਿਰਜ਼ਾ ਸਾਹਿਬਾਂ ਦੇ ਕਿੱਸੇ ਦਾ ਇਹ ਮੇਰਾ ਆਪਣਾ ਤਸੱਵੁਰ ਕੀਤਾ ਰੰਗ ਹੈ
ਜਿਸ ਵਿੱਚ ਮਿਰਜ਼ਾ ਆਪਣੇ ਭਾਈਆਂ ਨਾਲ ਜੰਝ ਲੈ ਕੇ ਆਉਂਦਾ ਐ
ਤੇ ਸਾਹਿਬਾਂ ਦੇ ਵੀਰ ਸ਼ਮੀਰੇ ਨੂੰ ਆਵਾਜ਼ ਲਾਉਂਦਾ ਐ
ਦੇਖ ਗੂੰਜਦੇ ਸ਼ਾਹਾਨੇ ਸਾਜ਼ ਵੱਜਦੇ
ਹੋ ਹੋ ਹੋ ਹੋ
ਦੇਖ ਗੂੰਜਦੇ ਸ਼ਾਹਾਨੇ ਸਾਜ਼ ਵੱਜਦੇ
ਤੇ ਸਾਹਿਬਾਂ ਨੂੰ ਵਿਆਹੁਣ ਚੱਲਿਆ
ਉਸੇ ਕਿੱਸੇ ਨੂੰ ਦੁਬਾਰਾ ਰੰਗ ਚਾੜ੍ਹ ਕੇ
ਤੇ ਜੱਗ ਨੂੰ ਸੁਣਾਉਣ ਚੱਲਿਆ
ਓ ਸ਼ਮੀਰਿਆ

ਅੱਜ ਬਣੂੰ ਸਰਬਾਲਾ ਮੇਰਾ ਹੌਸਲਾ
ਓ ਓ ਓ ਓ ਓ

ਅੱਜ ਬਣੂੰ ਸਰਬਾਲਾ ਮੇਰਾ ਹੌਸਲਾ
ਮੁਹੱਬਤਾਂ ਦੇ ਸਿਹਰੇ ਲਾਵਾਂਗੇ
ਜੰਝ ਖਰਲਾਂ ਦੀ ਝੰਗ ਚ ਵਿਆਹੁਣ ਆਈ
ਦਾਨਾਬਾਦੀ ਲੈ ਕੇ ਜਾਵਾਂਗੇ
ਓ ਸ਼ਮੀਰਿਆ

ਮੈਂ ਵੀ ਪੜ੍ਹੀ ਐ ਹਦੀਸ ਵੇ ਕੁਰਾਨ ਦੀ
ਤੂੰ ਇਵੇਂ ਹੀ ਨਾ ਜਾਣੀ ਚੋਬਰਾ
ਮੈਂ ਵੀ ਜਾਣਦਾ ਹਾਂ ਰਸਮ ਜਹਾਨ ਦੀ
ਤੇ ਖ਼ਾਕ ਮੈਂ ਵੀ ਛਾਣੀ ਚੋਬਰਾ
ਓ ਸ਼ਮੀਰਿਆ

ਅੱਜ ਬਦਲ ਦਈਏ ਜੀ ਓਹ ਹਕੀਕਤਾਂ
ਹਕੀਕਤਾਂ ਹਕੀਕਤਾਂ
ਅੱਜ ਬਦਲ ਦਈਏ ਜੀ ਓਹ ਹਕੀਕਤਾਂ
ਜੋ ਲਿਖੀਆਂ ਨੇ ਕਿੱਸਾਕਾਰਾਂ ਨੇ
ਓਹੀ ਘੋੜੀ ਬੱਕੀ ਲਾੜਾ ਲੈ ਕੇ ਆਈ ਐ
ਤੇ ਕੀਤੇ ਸ਼ਗਨ ਹਜ਼ਾਰਾਂ ਨੇ
ਓ ਸ਼ਮੀਰਿਆ

ਕਾਹਤੋਂ ਚੰਦੜਾਂ ਦੇ ਨਾਲ ਸਾਹਿਬਾਂ ਮੰਗ ਤੀ
ਹੈ ਹੈ ਹੈ ਹੈ ਹੈ

ਕਾਹਤੋਂ ਚੰਦੜਾਂ ਦੇ ਨਾਲ ਸਾਹਿਬਾਂ ਮੰਗ ਤੀ
ਜਵਾਈ ਮੈਂ ਹਾਂ ਖੀਵੇ ਖਾਨ ਦਾ
ਖਾਨ ਬਿੰਜਲ ਦਾ ਪੁੱਤ ਲੋਕੀ ਕਹਿਣ ਮੈਨੂੰ
ਸ਼ਹਿਜ਼ਾਦਾ ਮੁਲਤਾਨ ਦਾ
ਓ ਸ਼ਮੀਰਿਆ

ਅੱਜ ਤਰਕਸ਼ ਮੇਰਾ ਮੇਰੀ ਪਿੱਠ ਤੇ
ਹੋ ਹੋ ਹੋ ਹੋ
ਅੱਜ ਤਰਕਸ਼ ਮੇਰਾ ਮੇਰੀ ਪਿੱਠ ਤੇ
ਤੇ ਇਸ਼ਕੇ ਦੇ ਤੀਰ ਬੜੇ ਨੇ
ਕਾਜ਼ੀ ਸੱਦ ਕੇ ਕਰਾਓ ਸ਼ਾਦੀ ਸੋਹਣਿਓ
ਕਿ ਦੋਵੇਂ ਪਾਸੇ ਵੀਰ ਖੜ੍ਹੇ ਨੇ
ਓ ਸ਼ਮੀਰਿਆ

ਓਹ ਵਰੀ ਵਿੱਚ ਕੀ ਕੀ ਆਇਆ ਹੈ
ਤੇ ਸਾਹਿਬਾਂ ਨੇ ਕੀ ਜੋੜਿਆ ਐ ਦਾਜ ਵੇਖੀਏ
ਓਹ ਵਰੀ ਵਿੱਚ ਕੀ ਕੀ ਆਇਆ ਹੈ
ਤੇ ਸਾਹਿਬਾਂ ਨੇ ਕੀ ਜੋੜਿਆ ਐ ਦਾਜ ਵੇਖੀਏ
ਜਿੱਥੇ ਸੱਚ ਸੱਚ ਲੱਗਦੇ ਨੇ ਖ਼ਵਾਬ
ਓਹ ਜਹਾਨ ਏ ਸਰਤਾਜ ਵੇਖੀਏ
ਓ ਜੱਗ ਵਾਲਿਓ
ਓ ਜੱਗ ਵਾਲਿਓ
ਓ ਜੱਗ ਵਾਲਿਓ
ਹੋ ਹੋ ਹੋ

WRITERS

Satinder Sartaaj

PUBLISHERS

Lyrics © TUNECORE INC

Share icon and text

Share


See A Problem With Something?

Lyrics

Other

More From This Album

Lyric cover art

Rangrez

2014