ਦਿਲ ਚੋ ਕੱਡਣ ਤੇ ਮਜਬੂਰ ਹੋਈ ਜਾਣੇ ਆ
ਦਿਲ ਤਾਂ ਨੀਂ ਕਰਦਾ ਪਰ ਦਿਲ ਤੋੜਣਾ ਪੈਣਾ ਐ
ਜਿਹਦੇ ਨਾਲ ਮਰਣਾ ਸੀ ਉਹਨੂੰ ਛੋੜਨਾ ਪੈਣਾ ਐ
ਇੱਕ ਦੂਜੇ ਦੇ ਸਾਹਾਂ ਦੇ ਵਿੱਚ ਸਾਹ ਲੈਂਦੇ ਸੀ ਜੋ
ਖੌਰੇ ਕੀ ਰੱਬ ਦੀ ਮਰਜ਼ੀ ਹੁਣ ਨਾਮ ਵੀ ਨਈ ਲੈਂਦੇ
ਹੱਸਦੇ ਹੱਸਦੇ ਲੱਗ ਜਾਂਦੇ ਨੇ ਰੋਂ ਕਈ ਵਾਰੀ ਉਹ
ਦਿਲ ਟੁੱਟੇ ਵਾਲੇ ਮੈਂ ਸੁਣਿਆ ਆਮ ਨਹੀਂ ਰਹਿੰਦੇ
ਹੱਸਦੇ ਹੱਸਦੇ ਲੱਗ ਜਾਂਦੇ ਨੇ ਰੋਂ ਕਈ ਵਾਰੀ ਉਹ
ਦਿਲ ਟੁੱਟੇ ਵਾਲੇ ਮੈਂ ਸੁਣਿਆ ਆਮ ਨਹੀਂ ਰਹਿੰਦੇ
ਸੱਬ ਕੁਝ ਹੁੰਦੇ ਹੋਏ ਵੀ ਲੱਗੇ ਕੁਝ ਤਾਂ ਥੁੜ ਰਿਹਾ
ਸਹਾਰਾ ਸੀ ਉਹ ਮੇਰਾ ਜਿਹਨੂੰ ਖੋ ਕੇ ਮੁੜ ਰਿਹਾ
ਜਿਸਦਾ ਦਿਲ ਸੀ ਅਮਰ ਦੇ ਦਿਲ ਦੇ ਨਾਲ ਹੋਇਆ ਜੁੜਿਆ
ਨਿਕਾਹ ਨਾਂਮੇ ਦੇ ਵਿੱਚ ਨਾਮ ਓਹਦਾ ਹੋਰ ਨਾਲ ਜੁੜ ਰਿਹਾ
ਇਸ਼ਕ ਮਲੰਗ ਬਣਾ ਦਿੰਦਾ ਸੱਬ ਤਬਾਹ ਹੋ ਜਾਂਦਾ ਐ
ਜਿੱਤ ਕੇ ਜੋ ਸੀ ਰੱਖੇ ਕੋਲ ਮੁਕਾਮ ਨਹੀਂ ਰਹਿੰਦੇ
ਹੱਸਦੇ ਹੱਸਦੇ ਲੱਗ ਜਾਂਦੇ ਨੇ ਰੋਂ ਕਈ ਵਾਰੀ ਉਹ
ਦਿਲ ਟੁੱਟੇ ਵਾਲੇ ਮੈਂ ਸੁਣਿਆ ਆਮ ਨਹੀਂ ਰਹਿੰਦੇ
ਹੱਸਦੇ ਹੱਸਦੇ ਲੱਗ ਜਾਂਦੇ ਨੇ ਰੋਂ ਕਈ ਵਾਰੀ ਉਹ
ਦਿਲ ਟੁੱਟੇ ਵਾਲੇ ਮੈਂ ਸੁਣਿਆ ਆਮ ਨਹੀਂ ਰਹਿੰਦੇ
ਮੌਤੋਂ ਬਿਨਾ ਕੋਈ ਹੱਲ ਨਹੀਂ ਹੁੰਦਾ
ਅਸ਼ਿਕਾਂ ਦਾ ਕੋਈ ਕੱਲ ਨਹੀਂ ਹੁੰਦਾ
ਝੱਲ ਨੀਂ ਹੁੰਦਾ, ਝੱਲ ਨੀਂ ਹੁੰਦਾ
ਲਿਖਣ ਵਾਲੇ ਲਿਖ ਲੈਂਦੇ ਕਿਸੇ ਸੁਣ ਕੇ ਇਸ਼ਕ ਕਹਾਣੀ ਨੂੰ
ਰਾਜਾ ਸੱਬ ਕੁਝ ਖੋ ਬੈਠਾ ਤੇ ਫ਼ਰਕ ਪਿਆ ਨਾਂ ਰਾਣੀ ਨੂੰ
ਪਹਿਲਾ ਪਹਿਲਾ ਹੁੰਦੇ ਸੱਚੇ ਫਿਰ ਵਾਅਦੇ ਝੂਠੇ ਹੋ ਜਾਂਦੇ
ਆਦਤ ਦਿਲ ਨੂੰ ਲਾ ਕੇ ਆਪਣੀ ਛੱਡ ਕੇ ਫਿਰ ਨੇ ਉਹ ਜਾਂਦੇ
ਪਾਗਲ ਹੋ ਕੇ ਖੋ ਬਹਿੰਦੇ ਨੇ ਪਹਿਚਾਣ ਆਵਦੀ ਨੂੰ
ਮਿੱਟੀ ਬਨ ਜਾਂਦੇ ਨੇ ਉਹਨਾਂ ਦੇ ਨਾਮ ਵੀ ਨਹੀਂ ਰਹਿੰਦੇ
ਹੱਸਦੇ ਹੱਸਦੇ ਲੱਗ ਜਾਂਦੇ ਨੇ ਰੋਂ ਕਈ ਵਾਰੀ ਉਹ
ਦਿਲ ਟੁੱਟੇ ਵਾਲੇ ਮੈਂ ਸੁਣਿਆ ਆਮ ਨਹੀਂ ਰਹਿੰਦੇ
ਹੱਸਦੇ ਹੱਸਦੇ ਲੱਗ ਜਾਂਦੇ ਨੇ ਰੋਂ ਕਈ ਵਾਰੀ ਉਹ
ਦਿਲ ਟੁੱਟੇ ਵਾਲੇ ਮੈਂ ਸੁਣਿਆ ਆਮ ਨਹੀਂ ਰਹਿੰਦੇ