ਹਮੱਮ ਕੀ ਚਾਹੁਣੇ ਆ ਕੀ ਹੁੰਦਾ ਐ
ਸੋਚਿਆ ਨਹੀਂ ਸੀ ਜੋ ਵੀ ਹੁੰਦਾ ਐ
ਵੇ ਹੱਲ ਕਰ ਸਕਦੇ ਆ, ਗੱਲ ਕਰ ਸਕਦੇ ਆ
ਹੁਣ ਖੁਸ਼ ਰਹਿਣਾ ਪੱਕਾ ਮਨ ਕਰ ਸਕਦੇ ਆ
ਜੇ ਹੋਇਆ ਤੰਗ ਐਵੇਂ ਇਕ ਵਾਰ ਦੱਸਦੇ
ਤੇਰੇ ਲਈ ਵੀ ਜੀਣਾ ਅਸੀਂ ਬੰਦ ਕਰ ਸਕਦੇ ਆ
ਆਪੇ ਆਖ ਦਿੰਦਾ ਆ ਵੇ ਕੁਝ ਨਹੀਂ ਤੂੰ ਮੇਰੇ ਲਈ
ਆਪੇ ਫਿਰ ਆਣਕੇ ਕਿਉਂ ਹੱਕ ਜਿਹਾ ਜਤੋਣਾ ਐ
ਵੇ ਆਪੇ ਛੱਡ ਜਾਣਾ ਐ ਤੇ ਆਪੇ ਮੁੜ ਆਉਣਾ ਐ
ਰੱਖ ਲੈ ਯਕੀਨ ਭੋਰਾ, ਤਾ ਤੂੰ ਅਜ਼ਮਾਉਣਾ ਐ
ਆਖਦਾ ਐ ਨਜ਼ਰ ਆ, ਭੈੜੀ ਬੜੀ ਦੁਨੀਆ ਦੀ
ਵੇ ਆਪੇ ਫਿਰ ਦੁਨੀਆ ਜਿਯਾ ਬਣ ਕੇ ਦਿਖੋਣਾ ਆ
ਜਿਨੀ ਵਾਰੀ ਲੜੇ ਆ ਗੁੱਸਾ ਵੀ ਨਾ ਮੰਨਦੇ ਆ
ਛੱਡ ਕੇ ਨਾ ਜਾਇਆ ਕਰ ਹੱਥ ਅਸੀਂ ਬੰਨ ਦੇ ਆ
ਟੁੱਟ ਟੁੱਟ ਕੇ ਜੁੜ ਹੁਣ ਸਕਦੇ ਨਹੀਂ (ਜੁੜ ਹੁਣ ਸਕਦੇ ਨਹੀਂ)
ਥੱਕ ਗਏ ਆਂ ਵਾਰ ਵਾਰ ਮੁੜ ਹੁਣ ਸਕਦੇ ਨਹੀਂ (ਮੁੜ ਹੁਣ ਸਕਦੇ ਨਹੀਂ)
ਪਿਆਰ ਕਾਹਤੋਂ ਕਰਨਾ ਨਹੀਂ ਹੁਣ ਪਤਾ ਲਗਦਾ ਐ (ਹੁਣ ਪਤਾ ਲਗਦਾ ਐ)
ਮੁੜਣਾ ਵੀ ਚਾਹੁਣੇ ਪਰ ਮੁੜ ਹੁਣ ਸਕਦੇ ਨਹੀਂ (ਮੁੜ ਹੁਣ ਸਕਦੇ ਨਹੀਂ)
ਵੇ ਆਪੇ ਹੀ ਤੰਗ ਕਰੀ ਜਾਣਾ ਐ ਸਾਥ ਤਾਂ ਕੀ ਦੇਣਾ ਸੀ
ਜ਼ਿੰਦਗੀ 'ਚ ਹਾਰੇ ਹੀ ਸੀ ਹੁਣ ਪਿਆਰ 'ਚ ਹਰੋਨਾਂ ਐ
ਵੇ ਆਪੇ ਛੱਡ ਜਾਣਾ ਐ ਤੇ ਆਪੇ ਮੁੜ ਆਉਣਾ ਐ
ਰੱਖ ਲੈ ਯਕੀਨ ਭੋਰਾ, ਤਾ ਤੂੰ ਅਜ਼ਮਾਉਣਾ ਐ
ਆਖਦਾ ਐ ਨਜ਼ਰ ਆ, ਭੈੜੀ ਬੜੀ ਦੁਨੀਆ ਦੀ
ਵੇ ਆਪੇ ਹੀ ਫਿਰ ਦੁਨੀਆ ਜਿਯਾ ਬਣ ਕੇ ਦਿਖੋਣਾ ਆ
ਇੱਕ ਵਾਰ ਨਹੀਂ ਬਾਰ ਬਾਰ ਕਰਦੇ ਆ
ਅਸੀਂ ਪਹਿਲਾ ਵਾਲੇ ਅਮਰ ਨੂੰ ਯਾਦ ਕਰਦੇ ਆ
ਯਾਦ ਕਰ ਜਦੋਂ ਮਿਲੇ ਸੀ ਐਦਾ ਕੁਝ ਵੀ ਨਹੀਂ ਸੀ
ਬਸ ਝੱਲੇ ਜਿਹੇ ਹੁਣੇ ਸੀ ਸੂਧ ਬੁੱਧ ਵੀ ਨਹੀਂ ਸੀ
ਇਕ ਦੂਸਰੇ ਨੂੰ ਬਸ ਵੇਖਣ ਦਾ ਚਾਹ ਐ
ਮੇਰੇ ਪਿੱਛੇ ਸਭ ਨਾਲ ਲੜ ਪੈਂਦਾ ਖ਼ਾਮਖ਼ਾ ਸੀ
ਵੇ ਹੁਣ ਕਿੱਥੋਂ ਮੇਰੇ ਨਾਲ ਹੀ ਲੜਦਾ ਫਿਰੇ
ਘੱਟ ਗਿਆ ਪਿਆਰ ਜਾਂ ਫਿਰ ਜਾਣ ਕੇ ਸਤੋਣਾ ਐ
ਵੇ ਆਪੇ ਛੱਡ ਜਾਣਾ ਐ ਤੇ ਆਪੇ ਮੁੜ ਆਉਣਾ ਐ
ਰੱਖ ਲੈ ਯਕੀਨ ਭੋਰਾ, ਤਾ ਤੂੰ ਅਜ਼ਮਾਉਣਾ ਐ
ਆਖਦਾ ਐ ਨਜ਼ਰ ਆ, ਭੈੜੀ ਬੜੀ ਦੁਨੀਆ ਦੀ
ਵੇ ਆਪੇ ਹੀ ਫਿਰ ਦੁਨੀਆ ਜਿਯਾ ਬਣ ਕੇ ਦਿਖੋਣਾ ਆ
ਵੇ ਆਪੇ ਛੱਡ ਜਾਣਾ ਐ ਤੇ ਆਪੇ ਮੁੜ ਆਉਣਾ ਐ
ਰੱਖ ਲੈ ਯਕੀਨ ਭੋਰਾ, ਤਾ ਤੂੰ ਅਜ਼ਮਾਉਣਾ ਐ
ਆਖਦਾ ਐ ਨਜ਼ਰ ਆ, ਭੈੜੀ ਬੜੀ ਦੁਨੀਆ ਦੀ
ਵੇ ਆਪੇ ਹੀ ਫਿਰ ਦੁਨੀਆ ਜਿਯਾ ਬਣ ਕੇ ਦਿਖੋਣਾ ਆ