LyricFind Logo
LyricFind Logo
Profile image icon
Lyric cover art

MAKTOOB

•

2026

Ranjha

Apple Music logo
Deezer logo
Spotify logo
Lyrics
It's Deol Harman

ਹੋ, ਹੋ ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ ਨੀ
ਦੱਸ ਦੇ ਕੀ ਮੁੱਲ ਸੋਹਣੀਏ
ਬਾਰਾਂ ਸਾਲ ਫੇਰ ਮੱਝੀਆਂ ਚਰਾਵਾਂ
ਚਰਾਵਾਂ ਜੇ ਤੂੰ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ
ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ ਨੀ
ਹੋ ਵੇਖੇ ਬਿਨਾਂ ਵੀ ਰਹਿ ਨਹੀਂ ਸਕਦੇ
ਦੱਸ ਕੀ ਕਰੀਏ ਨੀ
ਨੀ ਤੇਰੇ ਤੋਂ ਜਿੰਦ ਵਾਰ ਦੇਈਏ
ਅੰਬਰਾਂ ਦੀਏ ਪਰੀਏ
ਓ ਬਹਿ ਕੋਲੇ ਨੀ ਆਜਾ ਹਾਂ ਦੀ ਹਾਮੀ ਭਰੀਏ
ਵੇਖ ਤਾਂ ਲਈਏ ਕਿਵੇਂ ਦੇ ਲੱਗਦੇ ਕੱਠੇ ਖੜੀਏ
ਜੇ ਤੂੰ ਤਕਦੀਰ ਬਣੇ
ਬਹਿ ਰੱਬ ਕੋਲੇ ਲਿਖਵਾਵਾਂ ਨੀ
ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ

ਹੋ ਅੱਖਰ ਲਿਖ ਲਿਖ ਢਾਉਣੇ ਆ
ਆਦਤ ਪੈ ਗਈ ਤੇਰੇ ਤੋਂ
ਕੀ ਕਰਾਂ ਮੇਚ ਦਾ ਗੀਤ ਨੀ ਬਣਦਾ
ਅੱਜ ਕੱਲ ਮੇਰੇ ਤੋਂ
ਕੀ ਲਿਖਾ ਛੱਡ ਦੇਵਾਂ
ਕੀ ਤੇਰੇ ਹੁਸਨ ਇਲਾਹੀ ਤੇ
ਹੋ ਕਰ ਦੇ ਮੇਹਰ ਨੀ ਅੜੀਏ
ਮੇਰੀ ਕਲਮ ਸਿਆਹੀ ਤੇ
ਓ ਜੇ ਤੂੰ ਮੇਰਾ ਗੀਤ ਬਣੇ
ਹੋ ਨਿਰਵੈਰ ਦੇ ਵਾਂਗੂ ਗਾਵਾਂ ਨੀ
ਜੇ ਤੂੰ ਮੇਰੀ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ
ਨੀ ਦੱਸ ਦੇ ਕੀ ਮੁੱਲ ਸੋਹਣੀਏ
ਬਾਰਾਂ ਸਾਲ ਫੇਰ ਮੱਝੀਆਂ ਚਰਾਵਾਂ
ਚਰਾਵਾਂ ਜੇ ਤੂੰ ਹੀਰ ਬਣੇ
ਨੀ ਮੈਂ ਰਾਂਝਾ ਬਣ ਕੇ ਆਵਾਂ

ਹੋ ਹੋ ਹੋ ਹੋ

WRITERS

Deol Harman, Nirvair Pannu

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

MAKTOOB

2026

From This Artist